ਮਾਂ ਨੂੰ ਯਾਦ ਕਰਕੇ ਅੰਮ੍ਰਿਤ ਮਾਨ ਹੋਏ ਭਾਵੁਕ, ਤਸਵੀਰ ਸਾਂਝੀ ਕਰਕੇ ਲਿਖਿਆ “ਮਾਂ ਮੈਂ ਹਰ ਦਿਨ ਤੁਹਾਨੂੰ ਯਾਦ ਕਰਦਾ ਹਾਂ”
ਮਾਂਵਾਂ ਠੰਢੀਆਂ ਛਾਂਵਾਂ…ਮਾਂਵਾਂ ਬਿਨ ਛਾਂਵਾਂ ਕੌਣ ਕਰੇ । ਜੀ ਹਾਂ ਮਾਂ ਦੀ ਬੁੱਕਲ ‘ਚ ਬੱਚਾ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਮਹਿਫੂਜ਼ ਸਮਝਦਾ ਹੈ।ਬੱਚਾ ਭਾਵੇਂ ਕਿੰਨਾ ਵੀ ਵੱਡਾ ਹੋ ਜਾਵੇ ਉਹ ਮਾਪਿਆਂ ਦੇ ਲਈ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਗਾਇਕ ਅੰਮ੍ਰਿਤ ਮਾਨ ਵੀ ਆਪਣੀ ਮਾਂ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੇ ਹਨ। ਅੰਮ੍ਰਿਤ ਮਾਨ ਦੀ ਮਾਤਾ ਦਾ ਦਿਹਾਂਤ ਕੁਝ ਸਾਲ ਪਹਿਲਾਂ ਹੋ ਗਿਆ ਸੀ । ਉਹ ਕੈਂਸਰ ਨਾਲ ਪੀੜਤ ਸਨ…ਆਪਣੀ ਮਾਂ ਨੂੰ ਯਾਦ ਕਰਕੇ ਅੰਮ੍ਰਿਤ ਮਾਨ ਭਾਵੁਕ ਹੋ ਜਾਂਦੇ ਹਨ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਾਂ ਨੂੰ ਯਾਦ ਕਰਦੇ ਹੋਏ ਲਿਖਿਆ “ਮਾਂ ਮੈਂ ਤੈਨੂੰ ਹਰ ਰੋਜ਼ ਮਿਸ ਕਰਦਾ ਹਾਂ।ਫੋਟੋ ਤਾਂ ਪੁਰਾਣੀ ਆ । ਪਰ ਯਾਦ ਮੇਰੇ ਦਿਲ ਵਿੱਚ ਉਵੇਂ ਦੀਆਂ ਉਵੇਂ ਹੀ ਪਈਆਂ ਨੇ”।ਅੰਮ੍ਰਿਤ ਮਾਨ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਇਸ ‘ਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ।

ਅੰਮ੍ਰਿਤ ਮਾਨ ਦਾ ਵਰਕ ਫ੍ਰੰਟ
ਅੰਮ੍ਰਿਤ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਨੇ ਕੁਝ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਗਾਇਕ ਦੇ ਤੌਰ ਤੇ ਵੀ ਉਨ੍ਹਾਂ ਨੂੰ ਮਕਬੂਲੀਅਤ ਮਿਲੀ ।