ਬਲਕਾਰ ਅਣਖੀਲੇ ‘ਤੇ ਚੱਲਦੇ ਸ਼ੋਅ ਦੇ ਦੌਰਾਨ ਕਿਸੇ ਨੇ ਮਾਰੀ ਬੋਤਲ, ਅਣਖੀਲੇ ਨੇ ਕਿਹਾ ‘ਬਾਬੇ ਰੋਡੂ ਨੇ ਨਹੀਂ ਰਹਿਣ ਦੇਣਾ’
ਬਲਕਾਰ ਅਣਖੀਲੇ ਬਾਬੇ ਰੋਡੂ ਦੇ ਮੇਲੇ ਦੇ ਦੌਰਾਨ ਪਰਫਾਰਮ ਕਰ ਰਿਹਾ ਸੀ । ਇਸੇ ਦੌਰਾਨ ਉਨ੍ਹਾਂ ‘ਤੇ ਕਿਸੇ ਨੇ ਬੋਤਲ ਸੁੱਟ ਦਿੱਤੀ । ਜਿਸ ਤੋਂ ਬਾਅਦ ਸਟੇਜ ਤੋਂ ਹੀ ਬਲਕਾਰ ਅਣਖੀਲੇ ਨੇ ਕਿਹਾ ‘ਆਹ ਕਿਹੜਾ ਏ । ਬਾਬੇ ਰੋਡੂ ਨੇ ਅੱਗਾ ਪਿੱਛਾ ਨਹੀਂ ਰਹਿਣ ਦੇਣਾ ਬਾਬੇ ਰੋਡੂ ਨੇ।ਜੜ੍ਹਾਂ ਪੱਟ ਕੇ ਰੱਖ ਦੇਊ”। ਦੱਸ ਦਈਏ ਕਿ ਬਾਬੇ ਰੋਡੂ ਸ਼ਾਹ ਦੇ ਮੇਲੇ ‘ਤੇ ਬਲਕਾਰ ਅਣਖੀਲਾ ਆਪਣੀ ਪਤਨੀ ਦੇ ਨਾਲ ਪਰਫਾਰਮ ਕਰਨ ਪਹੁੰਚੇ ਸਨ ਅਤੇ ਇਸੇ ਦੌਰਾਨ ਉਨ੍ਹਾਂ ‘ਤੇ ਕਿਸੇ ਨੇ ਬੋਤਲ ਸੁੱਟ ਦਿੱਤੀ ।

ਦੱਸ ਦਈਏ ਕਿ ਕਊਂਕੇ ਕਲਾਂ ‘ਚ ਬਾਬੇ ਰੋਡੂ ਦਾ ਮੇਲਾ ਲੱਗਦਾ ਹੈ। ਜਿਸ ‘ਚ ਵੱਡੀ ਗਿਣਤੀ ‘ਚ ਸੰਗਤਾਂ ਪਹੁੰਚਦੀਆਂ ਹਨ।ਬਲਕਾਰ ਅਣਖੀਲਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਵੀ ਵਧੀਆ ਗਾਇਕਾ ਹਨ ਅਤੇ ਇਹ ਜੋੜੀ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ। ਬਲਕਾਰ ਅਣਖੀਲਾ ਆਪਣੀ ਪਤਨੀ ਮਨਜਿੰਦਰ ਅਣਖੀਲਾ ਦੇ ਨਾਲ ਅਕਸਰ ਸ਼ੋਅ ਲਾਉਂਦੇ ਹਨ ਅਤੇ ਮੇਲਿਆਂ ‘ਚ ਉਨ੍ਹਾਂ ਦੀ ਪਰਫਾਰਮੈਂਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।