ਦਿਲਜੀਤ ਦੋਸਾਂਝ ਨੇ ਸ਼ੋਅ ‘ਚ ਆਉਣ ਵਾਲੇ ਮੁੰਡਿਆਂ ਦਾ ਕੀਤਾ ਸੁਆਗਤ, ਮੁੰਡਿਆਂ ਨੇ ਸ਼ੋਅ ‘ਚ ਆਉਣ ਦੇ ਲਈ ਕੀਤਾ ਸੀ ਕੰਸਟ੍ਰਕਸ਼ਨ ਦਾ ਕੰਮ

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਉਨ੍ਹਾਂ ਮੁੰਡਿਆਂ ਦੇ ਨਾਲ ਸਭ ਨੂੰ ਮਿਲਵਾ ਰਹੇ ਹਨ। ਜਿਨ੍ਹਾਂ ਨੇ ਗਾਇਕ ਦੇ ਸ਼ੋਅ ‘ਚ ਆਉਣ ਦੇ ਲਈ ਆਪਣੇ ਪੂਰੇ ਦਿਨ ਦੀ ਕਮਾਈ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਆਉਣ ਦੇ ਲਈ ਖਰਚ ਕਰ ਦਿੱਤੀ ।

By  Shaminder Kaur Kaler September 19th 2026 09:42 AM

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਉਨ੍ਹਾਂ ਮੁੰਡਿਆਂ ਦੇ ਨਾਲ ਸਭ ਨੂੰ ਮਿਲਵਾ ਰਹੇ ਹਨ। ਜਿਨ੍ਹਾਂ ਨੇ ਗਾਇਕ ਦੇ ਸ਼ੋਅ ‘ਚ ਆਉਣ ਦੇ ਲਈ ਆਪਣੇ ਪੂਰੇ ਦਿਨ ਦੀ ਕਮਾਈ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਆਉਣ ਦੇ ਲਈ ਖਰਚ ਕਰ ਦਿੱਤੀ । ਇਸ ਦੇ ਨਾਲ ਹੀ ਗਾਇਕ ਨੇ ਦੋਨਾਂ ਨੂੰ ਇੱਕ ਗਿਫਟ ਵੀ ਦਿੱਤਾ। ਦਿਲਜੀਤ ਦੋਸਾਂਝ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਦਿਲਜੀਤ ਨੇ ਦੋਨਾਂ ਮੁੰਡਿਆਂ ਦਾ ਧੰਨਵਾਦ ਵੀ ਕੀਤਾ ।


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।


ਉਨ੍ਹਾਂ ਨੇ ਗਾਇਕੀ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ । ਜਲਦ ਹੀ ਉਹ ਫ਼ਿਲਮ ‘ਰੰਨਾਂ ‘ਚ ਧੰਨਾ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ। ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟਸ ‘ਤੇ ਵੀ ਕੰਮ ਕਰ ਰਹੇ ਹਨ। 

© Copyright Galactic Television & Communications Pvt. Ltd. 2026. All rights reserved.