ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਦਿਲਜੀਤ ਦੋਸਾਂਝ ਨੇ ਰਿਲੀਜ਼ ਕੀਤਾ ਧਾਰਮਿਕ ਗੀਤ ‘ਸੇਵਾ’

ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਦਿਲਜੀਤ ਦੋਸਾਂਝ ਦੀ ਆਵਾਜ਼ ‘ਚ ਨਵਾਂ ਧਾਰਮਿਕ ਗੀਤ ‘ਸੇਵਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹਰਮਨਜੀਤ ਸਿੰਘ ਦੇ ਵੱਲੋਂ ਲਿਖੇ ਗਏ ਹਨ। ਇਸ ਧਾਰਮਿਕ ਗੀਤ ‘ਚ ਸੇਵਾ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪ੍ਰਮਾਤਮਾ ਖੁਦ ਜਿਸ ਤੋਂ ਸੇਵਾ ਲੈਣੀ ਚਾਹੁੰਦਾ ਹੈ ਉਸ ਤੋਂ ਖੁਦ ਹੀ ਲੈ ਲੈਂਦਾ ਹੈ।

By  Shaminder Kaur Kaler November 23rd 2026 04:28 PM

ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਦਿਲਜੀਤ ਦੋਸਾਂਝ ਦੀ ਆਵਾਜ਼ ‘ਚ ਨਵਾਂ ਧਾਰਮਿਕ ਗੀਤ ‘ਸੇਵਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹਰਮਨਜੀਤ ਸਿੰਘ ਦੇ ਵੱਲੋਂ ਲਿਖੇ ਗਏ ਹਨ। ਇਸ ਧਾਰਮਿਕ ਗੀਤ ‘ਚ ਸੇਵਾ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪ੍ਰਮਾਤਮਾ ਖੁਦ ਜਿਸ ਤੋਂ ਸੇਵਾ ਲੈਣੀ ਚਾਹੁੰਦਾ ਹੈ ਉਸ ਤੋਂ ਖੁਦ ਹੀ ਲੈ ਲੈਂਦਾ ਹੈ। ਇਸ ਧਾਰਮਿਕ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਸਰੋਤੇ ਪਿਆਰ ਦੀ ਵਰਖਾ ਕਰ ਰਹੇ ਹਨ।


ਇਸ ਦੇ ਨਾਲ ਹੀ ਗੁਰੁ ਦੇ ਨਾਲ ਪਿਆਰ ਦੀ ਗੱਲ ਕੀਤੀ ਗਈ ਹੈ ਕਿਉਂਕਿ ਜਿਸ ਦਾ ਵੀ ਆਪਣੇ ਗੁਰੁ ਨਾਲ ਪੂਰਾ ਵਿਸ਼ਵਾਸ਼ ਤੇ ਪਿਆਰ ਹੁੰਦਾ ਹੈ ਤਾਂ ਉਹ ਗੁਰੁ ਵੀ ਆਪਣੇ ਸਿੱਖ ਦੀ ਲਾਜ ਰੱਖਦਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਕਿਸੇ ਫੈਨ ਨੇ ਦਿਲਜੀਤ ਤੋਂ ਪੁੱਛਿਆ ਸੀ ਕਿ ਉਹ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਕੋਈ ਧਾਰਮਿਕ ਗੀਤ ਰਿਲੀਜ਼ ਕਰਨਗੇ ਜਿਸ ‘ਤੇ ਦਿਲਜੀਤ ਦੋਸਾਂਝ ਨੇ ਕਿਹਾ ਸੀ ਜ਼ਰੂਰ ਰਿਲੀਜ਼ ਕਰਨਗੇ ਅਤੇ ਉਨ੍ਹਾਂ ਨੇ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਨਵਾਂ ਧਾਰਮਿਕ ਗੀਤ ਰਿਲੀਜ਼ ਵੀ ਕਰ ਦਿੱਤਾ।


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਅਹਿਮਦਾਬਾਦ ‘ਚ ਪਰਫਾਰਮ ਕਰਕੇ ਆਏ ਹਨ। ਇਸ ਸ਼ੋਅ ‘ਚ ਦੱਸਿਆ ਜਾ ਰਿਹਾ ਹੈ ਕਿ ਇੱਕ ਲੱਖ ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ ਸੀ। ਇਸ ਤੋਂ ਪਹਿਲਾਂ ਦਿਲਜੀਤ ਨੇ ਦਿੱਲੀ ਤੇ ਇੰਦੌਰ ‘ਚ ਪਰਫਾਰਮ ਕੀਤਾ ਸੀ।

© Copyright Galactic Television & Communications Pvt. Ltd. 2026. All rights reserved.