ਦਿਲਜੀਤ ਦੋਸਾਂਝ ਨੇ Daddy Yankee ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਦੁਨੀਆ ਦੀ ਹਰ ਸਟੇਜ ‘ਤੇ ਪੰਜਾਬੀ ਬੋਲੀ ਜਾਉ’
ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਡੈਡੀ ਯੈਂਕੀ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ “ਪੰਜਾਬੀ ਆ ਗਏ ਓਏ। ਦੁਨੀਆ ਦੀ ਹਰ ਸਟੇਜ ‘ਤੇ ਪੰਜਾਬੀ ਬੋਲੀ ਜਾਉਗੀ। ਬਾਬਾ ਸੁੱਖ ਰੱਖੇ। ਸ਼ਾਊਟ ਆਊਟ ਟੂ ਬਿੱਗ ਬ੍ਰਦਰ…ਥੈਂਕ ਯੂ ਦੋ ਕਲਚਰ ਨੂੰ ਇੱਕ ਸਟੇਜ ‘ਤੇ ਲਿਆਉਣ ਲਈ"।
ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਡੈਡੀ ਯੈਂਕੀ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ “ਪੰਜਾਬੀ ਆ ਗਏ ਓਏ। ਦੁਨੀਆ ਦੀ ਹਰ ਸਟੇਜ ‘ਤੇ ਪੰਜਾਬੀ ਬੋਲੀ ਜਾਉਗੀ। ਬਾਬਾ ਸੁੱਖ ਰੱਖੇ। ਸ਼ਾਊਟ ਆਊਟ ਟੂ ਬਿੱਗ ਬ੍ਰਦਰ…ਥੈਂਕ ਯੂ ਦੋ ਕਲਚਰ ਨੂੰ ਇੱਕ ਸਟੇਜ ‘ਤੇ ਲਿਆਉਣ ਲਈ"।ਦੱਸ ਦਈਏ ਕਿ ਦਿਲਜੀਤ ਦੋਸਾਂਝ ਦਾ ਕੁਝ ਦਿਨ ਪਹਿਲਾਂ ਹੀ ਡੈਡੀ ਯੈਂਕੀ ਦੇ ਨਾਲ ਗੀਤ ਆਇਆ ਸੀ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਗਿਆ ਸੀ।
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਹ ਹੁਣ ਗਲੋਬਲ ਸਟਾਰ ਬਣ ਚੁੱਕੇ ਹਨ। ਉਨ੍ਹਾਂ ਨੇ ਗੀਤਾਂ ਦੇ ਨਾਲ ਨਾਲ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ।ਪੰਜਾਬੀ ਭਾਸ਼ਾ ਨੂੰ ਉਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਪਹੁੰਚਾਇਆ ਹੈ।