ਦਿਲਜੀਤ ਦੋਸਾਂਝ ਨੂੰ ਜਦੋਂ ਲਾਈਵ ਚੈਟ ਦੌਰਾਨ ਫੈਨ ਨੇ ਪੁੱਛਿਆ “ਭਾਜੀ ਮੋਟਾ ਸੰਤਰਾ ਪੀਤਾ ਕਦੇ”, ਵੀਡੀਓ ਹੋ ਰਿਹਾ ਵਾਇਰਲ

ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਸ ਨੂੰ ਲਾਈਵ ਚੈਟ ਦੇ ਦੌਰਾਨ ਕੋਈ ਫੈਨ ਪੁੱਛਦਾ ਹੈ “ਭਾਜੀ ਮੋਟਾ ਸੰਤਰਾ ਪੀਤਾ ਹੈ ਕਦੇ”। ਜਿਸ ‘ਤੇ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ “ਨਹੀੰ ਮੈਂ ਨਹੀਂ ਪੀਤਾ, ਤੂੰ ਪੀ”। ਦਿਲਜੀਤ ਦੋਸਾਂਝ ਫਿਰ ਕਹਿੰਦੇ ਹਨ ‘ਮੈਂ ਜੇ ਕੇ ਤੋਂ ਪੁੱਛਦਾ ਹਾਂ। ਫਿਰ ਪਿਛੋਂ ਜੇ ਕੇ ਦੀ ਆਵਾਜ਼ ਆਉਂਦੀ ਹੈ।

By  Shaminder Kaur Kaler November 12th 2026 03:40 PM

ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਲੰਮਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਨਾਮ ਕਮਾਇਆ ਹੈ।ਉਨ੍ਹਾਂ ਦੇ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ। ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਸ ਨੂੰ ਲਾਈਵ ਚੈਟ ਦੇ ਦੌਰਾਨ ਕੋਈ ਫੈਨ ਪੁੱਛਦਾ ਹੈ “ਭਾਜੀ ਮੋਟਾ ਸੰਤਰਾ ਪੀਤਾ ਹੈ ਕਦੇ”।


ਜਿਸ ‘ਤੇ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ “ਨਹੀੰ ਮੈਂ ਨਹੀਂ ਪੀਤਾ, ਤੂੰ ਪੀ”। ਦਿਲਜੀਤ ਦੋਸਾਂਝ ਫਿਰ ਕਹਿੰਦੇ ਹਨ ‘ਮੈਂ ਜੇ ਕੇ ਤੋਂ ਪੁੱਛਦਾ ਹਾਂ। ਫਿਰ ਪਿਛੋਂ ਜੇ ਕੇ ਦੀ ਆਵਾਜ਼ ਆਉਂਦੀ ਹੈ।ਫਿਰ ਦਿਲਜੀਤ ਕਹਿੰਦਾ ਹੈ ਕਿ ਮੋਟਾ ਸੰਤਰਾ ਤਾਂ ਨਹੀਂ ਇਹ ਛੋਟੇ ਛੋਟੇ ਦੋ ਖਾ ਲਈਦੇ ਆ।ਆਹ ਲੈਣੇ ਆ ਤਾਂ ਗੱਲ ਕਰ”।


ਜਿਸ ‘ਤੇ ਦਿਲਜੀਤ ਦੋਸਾਂਝ ਨੂੰ ਕਿਸੇ ਹੋਰ ਫੈਨ ਦਾ ਕਮੈਂਟ ਆਉਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਭਾਜੀ ਇਗਨੋਰ ਕਰੋ । ਜਿਸ ‘ਤੇ ਦਿਲਜੀਤ ਦੋਸਾਂਝ ਕਹਿੰਦੇ ਹਾਂ ਕਿ ਹਾਂ ਮੈਂ ਇਗਨੋਰ ਹੀ ਕਰਦਾ ਹਾਂ। ਪਰ ਕਦੇ ਕਦੇ ਆ ਜਾਂਦਾ ਹੈ ਅਤੇ ਹਾਸਾ ਵੀ ਪਾਉਣਾ ਪੈ ਜਾਂਦਾ ਹੈ”। ਦਿਲਜੀਤ ਦੋਸਾਂਝ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।  

 

© Copyright Galactic Television & Communications Pvt. Ltd. 2026. All rights reserved.