ਰਾਜੀ ਮੁਸੱਵਰ ਦੀ ਕਲਾ ਦੇ ਫੈਨ ਹੋਏ ਗੁਰਦਾਸ ਮਾਨ, ਕਲਾਕਾਰ ਦੀ ਰੱਜ ਕੇ ਕੀਤੀ ਤਾਰੀਫ

ਗੁਰਦਾਸ ਮਾਨ ਨੇ ਕਲਾਕਾਰ ਰਾਜੀ ਮੁਸੱਵਰ ਦੀ ਕਲਾਕਾਰੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਦਾ ਰਾਜੀ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉੁਹ ਚਿੱਤਰਕਾਰ ਰਾਜੀ ਮੁਸੱਵਰ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਰਾਜੀ ਨੇ ਇੱਕ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਹਨਾਂ ਨੇ ਗੁਰਦਾਸ ਮਾਨ ਦੇ ਵੱਲੋਂ ਕੀਤੀ ਗਈ ਉਨ੍ਹਾਂ ਦੀ ਕਲਾ ਦੀ ਤਾਰੀਫ ਦੇ ਲਈ ਸ਼ੁਕਰੀਆ ਅਦਾ ਕੀਤਾ ਹੈ।

By  Shaminder Kaur Kaler November 11th 2026 10:06 AM

ਗੁਰਦਾਸ ਮਾਨ ਨੇ ਕਲਾਕਾਰ ਰਾਜੀ ਮੁਸੱਵਰ ਦੀ ਕਲਾਕਾਰੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਦਾ ਰਾਜੀ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉੁਹ ਚਿੱਤਰਕਾਰ ਰਾਜੀ ਮੁਸੱਵਰ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਰਾਜੀ ਨੇ ਇੱਕ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਹਨਾਂ ਨੇ ਗੁਰਦਾਸ ਮਾਨ ਦੇ ਵੱਲੋਂ ਕੀਤੀ ਗਈ ਉਨ੍ਹਾਂ ਦੀ ਕਲਾ ਦੀ ਤਾਰੀਫ ਦੇ ਲਈ ਸ਼ੁਕਰੀਆ ਅਦਾ ਕੀਤਾ ਹੈ।


ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਇਹ ਸਿਰਫ਼ ਇੱਕ 'ਚਿੱਤਰ' (ਤਸਵੀਰ) ਨਹੀਂ... ਸਗੋਂ ਇੱਕ 'ਵਚਿੱਤਰ' (ਅਦਭੁਤ ਰਚਨਾ) ਹੈ... ਕਿਉਂਕਿ ਪ੍ਰਭੂ ਦੀ ਲੀਲਾ ਹੀ ਅਦਭੁਤ ਹੈ।ਜਦੋਂ ਕੋਈ ਮਹਾਨ ਸ਼ਖ਼ਸੀਅਤ (ਲ਼ੲਗੲਨਦ) ਤੁਹਾਡੀ ਕਲਾ ਨੂੰ ਗਲੇ ਲਗਾਉਂਦੀ ਹੈ, ਤਾਂ ਸ਼ਬਦ ਖ਼ਾਮੋਸ਼ ਹੋ ਜਾਂਦੇ ਹਨ... ।

ਇੱਕ ਅਜਿਹਾ ਪਲ ਜੋ ਹਮੇਸ਼ਾ ਲਈ ਮੇਰੇ ਦਿਲ ਵਿੱਚ ਉੱਕਰਿਆ ਗਿਆ ਹੈ! ਮਹਾਨ ਗੁਰਦਾਸ ਮਾਨ ਸਾਹਿਬ ਵੱਲੋਂ ਨਿੱਘੀ ਜੱਫੀ ਪਾਉਣਾ, ਮੇਰੇ ਹੱਥਾਂ 'ਤੇ ਪਿਆਰ ਭਰੇ ਚੁੰਮਣ ਦੇਣਾ, ਅਤੇ ਉਨ੍ਹਾਂ ਦੇ ਅਨਮੋਲ ਸ਼ਬਦ — "ਲਵ ਯੂ"   ਸੁਣਨਾ, ਇੱਕ ਬਹੁਤ ਹੀ ਵੱਡਾ ਆਸ਼ੀਰਵਾਦ ਸੀ।ਸਾਡੀ ਰੂਹਾਨੀ ਮੁਲਾਕਾਤ ਦੀ ਇੱਕ ਝਲਕ ਸਾਂਝੀ ਕਰ ਰਿਹਾ ਹਾਂ, ਜਿੱਥੇ ਮਾਨ ਸਾਹਿਬ ਨੇ 'ਸਮਰਪਣ'   ਜੋ ਕਿ ਸਾਡੀ ਸਿਰਜਣਾ ਤੋਂ ਲੈ ਕੇ ਅਰਪਣ ਤੱਕ ਦੀ ਇੱਕ ਅਧਿਆਤਮਿਕ ਸਿਨੇਮੈਟਿਕ ਕਲਾ ਯਾਤਰਾ ਹੈ 'ਤੇ ਆਪਣਾ ਪਿਆਰ ਅਤੇ ਅਸੀਸਾਂ ਵਰ੍ਹਾਈਆਂ”। ਰਾਜੀ ਮੁਸੱਵਰ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 


© Copyright Galactic Television & Communications Pvt. Ltd. 2026. All rights reserved.