ਗੁਰਲੇਜ ਅਖਤਰ ਆਪਣੀ ਧੀ ਦਾ ਮੇਕਅੱਪ ਕਰਦੀ ਹੋਈ ਆਈ ਨਜ਼ਰ, ਹਰਗੁਣਵੀਰ ਕੌਰ ਦੇ ਨਾਲ ਕਿਊਟ ਵੀਡੀਓ ਵਾਇਰਲ

ਗੁਰਲੇਜ ਅਖਤਰ ਦਾ ਆਪਣੀ ਧੀ ਹਰਗੁਣਵੀਰ ਕੌਰ ਦੇ ਨਾਲ ਬਹੁਤ ਹੀ ਕਿਊਟ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕਾ ਆਪਣੀ ਧੀ ਦਾ ਮੇਕਅੱਪ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।ਇਸ ਵੀਡੀਓ ਨੂੰ ਕਿਸੇ ਮੇਕਅੱਪ ਪ੍ਰੋਡਕਟ ਬਨਾਉਣ ਵਾਲੀ ਸ਼ਖਸੀਅਤ ਨੇ ਸਾਂਝਾ ਕੀਤਾ ਹੈ।

By  Shaminder Kaur Kaler August 3rd 2026 10:18 AM -- Updated: August 3rd 2026 10:22 AM

ਗੁਰਲੇਜ ਅਖਤਰ ਦਾ ਆਪਣੀ ਧੀ ਹਰਗੁਣਵੀਰ ਕੌਰ ਦੇ ਨਾਲ ਬਹੁਤ ਹੀ ਕਿਊਟ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕਾ ਆਪਣੀ ਧੀ ਦਾ ਮੇਕਅੱਪ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।ਇਸ ਵੀਡੀਓ ਨੂੰ ਕਿਸੇ ਮੇਕਅੱਪ ਪ੍ਰੋਡਕਟ ਬਨਾਉਣ ਵਾਲੀ ਸ਼ਖਸੀਅਤ ਨੇ ਸਾਂਝਾ ਕੀਤਾ ਹੈ। ਜਿਸ ਨੇ ਲਿਖਿਆ ਹੈ ਕਿ ‘ਇਹ ਪ੍ਰੋਡਕਟ ਪੂਰੀ ਤਰ੍ਹਾਂ ਕਿੱਡਜ਼ ਦੇ ਲਈ ਸੇਫ ਹੈ।ਇਹ ਪ੍ਰੋਡਕਟ ਪੂਰੀ ਤਰ੍ਹਾਂ ਆਰਗੈਨਿਕ ਹੈ। 


ਗੁਰਲੇਜ ਅਖਤਰ ਦਾ ਵਰਕ ਫ੍ਰੰਟ 

ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹਨ ।


ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਚੋਟੀ ਦੇ ਗਾਇਕ ਹਨ ਅਤੇ ਪੁੱਤਰ ਵੀ ਮਾਪਿਆਂ ਦੀਆਂ ਲੀਹਾਂ ‘ਤੇ ਚੱਲਦਾ ਹੋਇਆ ਗਾਇਕੀ ਦੇ ਗੁਰ ਸਿੱਖ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਭਰਾ ਵੀ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਹਨ।   

© Copyright Galactic Television & Communications Pvt. Ltd. 2026. All rights reserved.