ਹੰਸ ਰਾਜ ਹੰਸ ਦੇ ਪੋਤੇ ਨੇ ਗਾਇਆ ਖ਼ਾਨ ਸਾਬ ਦੇ ਸਾਹਮਣੇ ਗੀਤ
ਗਾਇਕ ਹੰਸ ਰਾਜ ਹੰਸ ਦੇ ਪੋਤੇ ਹਰੀਦਾਨ ਯੁਵਰਾਜ ਹੰਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਮੇਲੇ ‘ਚ ਖ਼ਾਨ ਸਾਬ ਦੇ ਸਾਹਮਣੇ ਉਨ੍ਹਾਂ ਦੇ ਵੱਲੋਂ ਗਾਇਆ ਗੀਤ ‘ਦਿਲ ਪੇ ਜ਼ਖਮ ਖਾਤੇ ਹੈਂ’ ਗਾ ਕੇ ਸੁਣਾ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਦੱਸ ਦਈਏ ਕਿ ਯੁਵਰਾਜ ਹੰਸ ਦਾ ਬੇਟਾ ਆਪਣੇ ਦਾਦੇ ਤੋਂ ਗਾਇਕੀ ਦੇ ਗੁਰ ਅਕਸਰ ਸਿੱਖਦਾ ਹੋਇਆ ਨਜ਼ਰ ਆਉਂਦਾ ਹੈ। ਉਸ ਦੇ ਪਿਤਾ ਵੀ ਵਧੀਆ ਗਾਇਕ ਹਨ ਅਤੇ ਹੁਣ ਤੱਕ ਉਹ ਕਈ ਹਿੱਟ ਗੀਤ ਗਾ ਚੁੱਕੇ ਹਨ। ਜਦੋਂਕਿ ਉਸ ਦੇ ਦਾਦੇ ਪਦਮ ਸ਼੍ਰੀ ਹੰਸ ਰਾਜ ਹੰਸ ਨੂੰ ਗਾਇਕੀ ਦੇ ਖੇਤਰ ‘ਚ ਯੋਗਦਾਨ ਦੇ ਲਈ ਕਈ ਮਾਣ ਸਨਮਾਨ ਵੀ ਮਿਲ ਚੁੱਕੇ ਹਨ।
ਜਦੋਂਕਿ ਅੰਕਲ ਨਵਰਾਜ ਹੰਸ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ।ਦੋਵਾਂ ਭਰਾਵਾਂ ਨੂੰ ਵੀ ਗਾਇਕੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ਸੀ। ਯੁਵਰਾਜ ਹੰਸ ਤਾਂ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ।
ਯੁਵਰਾਜ ਹੰਸ ਦਾ ਵਰਕ ਫ੍ਰੰਟ
ਯੁਵਰਾਜ ਹੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ। ਜਿਸ ‘ਚ ਯਾਰ ਅਣਮੁੱਲੇ, ਯਾਰਾ ਵੇ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।