Influencer ਨਿਧੀ ਤਿਵਾਰੀ ਨੇ ਕੀਤੀ ਖੁਦਕੁਸ਼ੀ, ਸੋਸ਼ਲ ਮੀਡੀਆ ਤੇ ਸਨ ਲੱਖਾਂ ਦੀ ਗਿਣਤੀ ‘ਚ ਫਾਲੋਵਰਸ
ਆਏ ਦਿਨ ਕੋਈ ਨਾ ਕੋਈ ਰੀਲ ਪਾ ਕੇ ਲੱਖਾਂ ਵਿਊਜ਼ ਖੱਟਣ ਵਾਲੀ ਇਨਫਲੂਐਂਸਰ ਨਿਧੀ ਤਿਵਾਰੀ ਦੀ ਖੁਦਕੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਧੀ ਤਿਵਾਰੀ ਨੇ ਖੁਦਕੁਸ਼ੀ ਕਰ ਲਈ ਹੈ।
ਆਏ ਦਿਨ ਕੋਈ ਨਾ ਕੋਈ ਰੀਲ ਪਾ ਕੇ ਲੱਖਾਂ ਵਿਊਜ਼ ਖੱਟਣ ਵਾਲੀ ਇਨਫਲੂਐਂਸਰ ਨਿਧੀ ਤਿਵਾਰੀ ਦੀ ਖੁਦਕੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਧੀ ਤਿਵਾਰੀ ਨੇ ਖੁਦਕੁਸ਼ੀ ਕਰ ਲਈ ਹੈ। ਉਹ ਪੱਖੇ ਨਾਲ ਲਟਕਦੀ ਮਿਲੀ ਹੈ। ਨਿਧੀ ਤਿਾਵਰੀ ਮੱਧ ਪ੍ਰਦੇਸ਼ ਦੇ ਸਿੰਗਰੌਲੀ ਸਥਿਤ ਆਪਣੇ ਘਰ ‘ਚ ਮ੍ਰਿਤਕ ਪਾਈ ਗਈ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਸੋਸ਼ਲ ਮੀਡੀਆ ‘ਤੇ ਸਨ ਲੱਖਾਂ ਫਾਲੋਵਰਸ
ਨਿਧੀ ਤਿਵਾਰੀ ਦੇ ਸੋਸ਼ਲ ਮੀਡੀਆ ਤੇ ਲੱਖਾਂ ਦੀ ਗਿਣਤੀ ‘ਚ ਫਾਲੋਵਰਸ ਸਨ।ਉਸ ਦੇ ਫੇਸਬੁੱਕ ‘ਤੇ ਨੌ ਲੱਖ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਸੱਤ ਲੱਖ ਫਾਲੋਵਰਸ ਸਨ ।ਉਸ ਨੇ ਮਿਸ ਪ੍ਰੈਟੀ ਇੰਡੀਆ 2024 ਦਾ ਖਿਤਾਬ ਵੀ ਆਪਣੇ ਨਾਂਅ ਕੀਤਾ ਸੀ ।ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਉਸ ਦੇ ਲੱਖਾਂ ਦੀ ਗਿਣਤੀ ‘ਚ ਫਾਲੋਵਰਸ ਸਨ। ਉਸ ਦੇ ਫੈਨਸ ਹੈਰਾਨ ਹਨ ਕਿ ਆਖਿਰ ਉਸ ਨੇ ਖੁਦਕੁਸ਼ੀ ਵਰਗਾ ਕਦਮ ਕਿਉੁਂ ਚੁੱਕਿਆ ?।
ਸ਼ੁਰੂਆਤੀ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਮੌਤ ਤੋਂ ਪਹਿਲਾਂ ਨਿਧੀ ਨੇ ਫੋਨ ‘ਤੇ ਕਿਸੇ ਦੇ ਨਾਲ ਗੱਲਬਾਤ ਵੀ ਕੀਤੀ ਸੀ ਅਤੇ ਪੁਲਿਸ ਹੁਣ ਕਾਲਸ ਡਿਟੇਲਸ ਤੇ ਹੋਰ ਤੱਥਾਂ ਦੀ ਜਾਂਚ ਕਰ ਰਹੀ ਹੈ। ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।