ਜੱਸ ਮਾਣਕ ਨੇ ਆਪਣੀ ਗਰਲ ਫ੍ਰੈਂਡ ਕੋਮਲ ਤੰਵਰ ਦੇ ਨਾਲ ਕਰਵਾਈ ਮੰਗਣੀ, ਤਸਵੀਰਾਂ ਕੀਤੀਆਂ ਸਾਂਝੀਆਂ
‘ਪਰਾਡਾ’, ‘ਲਹਿੰਗਾ’ ਤੇ ਹੋਰ ਕਈ ਹਿੱਟ ਗੀਤ ਗਾਉਣ ਵਾਲੇ ਜੱਸ ਮਾਣਕ ਦਾ ਰੋਕਾ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਮੀ ਐਂਡ ਮਾਈ ਰੱਬ ਦੀ ਮਰਜ਼ੀ-ਲਾਕ ਏ ਦਿਨ”।

ਜੱਸ ਮਾਣਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਜਿਉਂ ਹੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸੈਲੀਬ੍ਰੇਟੀਜ਼ ਦੇ ਨਾਲ-ਨਾਲ ਫੈਨਸ ਨੇ ਵੀ ਗਾਇਕ ਨੂੰ ਵਧਾਈਆਂ ਦਿੱਤੀਆਂ ਹਨ।

ਜੱਸ ਮਾਣਕ ਦਾ ਵਰਕ ਫ੍ਰੰਟ
ਜੱਸ ਮਾਣਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜਿਸ ‘ਚ ਪਰਾਡਾ, ਲਹਿੰਗਾ, ਸੂਟ ਪੰਜਾਬੀ,ਤੇਰਾ ਮੇਰ ਵਿਆਹ ਸਣੇ ਕਈ ਹਿੱਟ ਗੀਤ ਦਿੱਤੇ ਹਨ।

ਇਸ ਤੋਂ ਇਲਾਵਾ ਸ਼ੂਟਰ ਫ਼ਿਲਮ ‘ਚ ਉਨ੍ਹਾਂ ਦੇ ਵੱਲੋਂ ਗਾਇਆ ਗੀਤ ‘ਸ਼ੂਟ ਦਾ ਆਡਰ ਹੋ ਗਿਆ ਨੀ’ ਵੀ ਕਾਫੀ ਹਿੱਟ ਸਾਬਿਤ ਹੋਇਆ ਸੀ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਗੀਤ ਗਾਏ ਹਨ । ਪਰ ਪਿਛਲੇ ਕਈ ਮਹੀਨਿਆਂ ਤੋਂ ਉਹ ਇੰਡਸਟਰੀ ਤੋਂ ਦੂਰ ਸਨ ।