ਖਾਨ ਸਾਬ ਨੇ ਆਪਣੇ ਉਸਤਾਦ ਦੀ ਬਰਤੀ ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਵੀਡੀਓ, ਬਰਸੀ ਤੇ ਖੁਦ ਖਾਣਾ ਤਿਆਰ ਕਰਦੇ ਆਏ ਨਜ਼ਰ

ਗਾਇਕ ਖ਼ਾਨ ਸਾਬ ਨੇ ਬੀਤੇ ਦਿਨ ਆਪਣੇ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਦੀ ਬਰਸੀ ਮਨਾਈ। ਇਸ ਮੌਕੇ ‘ਤੇ ਉਨ੍ਹਾਂ ਦੇ ਵੱਲੋਂ ਕੁਝ ਪਕਵਾਨ ਵੀ ਖੁਦ ਤਿਆਰ ਕੀਤੇ ਗਏ । ਜਿਸ ਦਾ ਇੱਕ ਵੀਡੀਓ ਵੀ ਨੁਸਰਤ ਫਤਿਹ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਖ਼ਾਨ ਸਾਬ ਖੁਦ ਦਾਲ ਅਤੇ ਖੀਰ ਤਿਆਰ ਕਰ ਰਹੇ ਹਨ।

By  Shaminder Kaur Kaler August 17th 2026 06:10 PM

ਗਾਇਕ ਖ਼ਾਨ ਸਾਬ ਨੇ ਬੀਤੇ ਦਿਨ ਆਪਣੇ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਦੀ ਬਰਸੀ ਮਨਾਈ। ਇਸ ਮੌਕੇ ‘ਤੇ ਉਨ੍ਹਾਂ ਦੇ ਵੱਲੋਂ ਕੁਝ ਪਕਵਾਨ ਵੀ ਖੁਦ ਤਿਆਰ ਕੀਤੇ ਗਏ । ਜਿਸ ਦਾ ਇੱਕ ਵੀਡੀਓ ਵੀ ਨੁਸਰਤ ਫਤਿਹ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਖ਼ਾਨ ਸਾਬ ਖੁਦ ਦਾਲ ਅਤੇ ਖੀਰ ਤਿਆਰ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।


ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ  ਨੇ ਲਿਖਿਆ “ਕੱਲ੍ਹ ਕੰਮ ਹੀ ਏਨਾਂ ਸੀ ਕਿ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਲੱਗਿਆ।ਸਿਰਫ਼ ਇਹ ਵੀਡੀਓ ਤਾਂ ਪਾਈ ਕਿ ਜਿਹੜੇ ਜਿਹੜੇ ਕੁਝ ਸਿੱਖਦੇ ਆ ਕੋਈ ਵੀ ਕੰਮ ਹੋਵੇ। ਉਹ ਆਪਣੇ ਮਾਂ ਬਾਪ ਦਾ ਤੇ ਆਪਣੇ ਵੱਡਿਆਂ ‘ਤੇ ਆਪਣੇ ਉਸਤਾਦਾਂ ਦਾ ਸਤਿਕਾਰ ਕਰਿਆ ਕਰੋ”।

ਦੱਸ ਦਈਏ ਕਿ ਖ਼ਾਨ ਸਾਬ ਨੁਸਰਤ ਫਤਿਹ ਅਲੀ ਖ਼ਾਨ ਨੂੰ ਆਪਣਾ ਉਸਤਾਦ ਮੰਨਦੇ ਹਨ ਅਤੇ ਅਕਸਰ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ਅਤੇ ਬੀਤੇ ਦਿਨ ਉਨ੍ਹਾਂ ਨੇ ਆਪਣੇ ਉਸਤਾਦ ਦੀ ਬਰਸੀ ਮਨਾਈ । ਇਸ ਮੌਕੇ ‘ਤੇ ਉਨ੍ਹਾਂ ਨੇ ਉਹ ਸਭ ਮਕਾਨ ਬਣਾਏ, ਜੋ ਉਨ੍ਹਾਂ ਦੇ ਉਸਤਾਦ ਨੂੰ ਪਸੰਦ ਸਨ ।

© Copyright Galactic Television & Communications Pvt. Ltd. 2026. All rights reserved.