ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਕੌਰ ਦਾ ਅੱਜ ਹੈ ਜਨਮ ਦਿਨ, ਪੁੱਤਰ ਨੇ ਕਿਊਟ ਅੰਦਾਜ਼ ‘ਚ ਦਿੱਤੀ ਵਧਾਈ
ਕੁੱਲ੍ਹੜ ਪੀਜ਼ਾ ਦੇ ਨਾਂਅ ਨਾਲ ਮਸ਼ਹੂਰ ਗੁਰਪ੍ਰੀਤ ਕੌਰ ਦਾ ਅੱਜ ਜਨਮ ਦਿਨ ਹੈ।ਇਸ ਮੌਕੇ ‘ਤੇ ਗੁਰਪ੍ਰੀਤ ਕੌਰ ਨੇ ਇੱਕ ਵੀਡੀਓ ਆਪਣੇ ਪੁੱਤਰ ਦੇ ਨਾਲ ਸਾਂਝਾ ਕੀਤਾ ਹੈ। ਜਿਸ ‘ਚ ਉਸ ਦਾ ਪੁੱਤ ਗਾਣਾ ਗਾ ਕੇ ਆਪਣੀ ਮਾਂ ਨੂੰ ਵਧਾਈ ਦੇ ਰਿਹਾ ਹੈ ਅਤੇ ਇਸ ਜੋੜੀ ਨੂੰ ਚਾਹੁਣ ਵਾਲਿਆਂ ਨੇ ਵੀ ਗੁਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ। ਦੱਸ ਦਈਏ ਕਿ ਗੁਰਪ੍ਰੀਤ ਕੌਰ ਤੇ ਸਹਿਜ ਅਰੋੜਾ ਵਿਦੇਸ਼ ‘ਚ ਸ਼ਿਫਟ ਹੋ ਚੁੱਕੇ ਹਨ।
ਕੁੱਲ੍ਹੜ ਪੀਜ਼ਾ ਦੇ ਨਾਂਅ ਨਾਲ ਮਸ਼ਹੂਰ ਗੁਰਪ੍ਰੀਤ ਕੌਰ ਦਾ ਅੱਜ ਜਨਮ ਦਿਨ ਹੈ।ਇਸ ਮੌਕੇ ‘ਤੇ ਗੁਰਪ੍ਰੀਤ ਕੌਰ ਨੇ ਇੱਕ ਵੀਡੀਓ ਆਪਣੇ ਪੁੱਤਰ ਦੇ ਨਾਲ ਸਾਂਝਾ ਕੀਤਾ ਹੈ। ਜਿਸ ‘ਚ ਉਸ ਦਾ ਪੁੱਤ ਗਾਣਾ ਗਾ ਕੇ ਆਪਣੀ ਮਾਂ ਨੂੰ ਵਧਾਈ ਦੇ ਰਿਹਾ ਹੈ ਅਤੇ ਇਸ ਜੋੜੀ ਨੂੰ ਚਾਹੁਣ ਵਾਲਿਆਂ ਨੇ ਵੀ ਗੁਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ। ਦੱਸ ਦਈਏ ਕਿ ਗੁਰਪ੍ਰੀਤ ਕੌਰ ਤੇ ਸਹਿਜ ਅਰੋੜਾ ਵਿਦੇਸ਼ ‘ਚ ਸ਼ਿਫਟ ਹੋ ਚੁੱਕੇ ਹਨ। ਕਿਉਂਕਿ ਪੰਜਾਬ ‘ਚ ਰਹਿਣ ਦੇ ਦੌਰਾਨ ਉਨ੍ਹਾਂ ਨੂੰ ਕਾਫੀ ਧਮਕੀਆਂ ਮਿਲ ਰਹੀਆਂ ਸਨ ਅਤੇ ਜਿਸ ਤੋਂ ਪ੍ਰੇਸ਼ਾਨ ਹੋ ਕੇ ਇਹ ਜੋੜੀ ਵਿਦੇਸ਼ ਚਲੀ ਗਈ ਹੈ।

ਕੁਝ ਸਮਾਂ ਪਹਿਲਾਂ ਮੁੜ ਤੋਂ ਚਰਚਾ ‘ਚ ਆਈ ਸੀ ਜੋੜੀ
ਕੁਝ ਸਮਾਂ ਪਹਿਲਾਂ ਇਹ ਜੋੜੀ ਕਾਫੀ ਚਰਚਾ ‘ਚ ਆਈ ਸੀ। ਦੋਵਾਂ ਨੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਸੀ ।ਜਿਸ ਤੋਂ ਬਾਅਦ ਦੋਵਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ । ਪਰ ਦੋਵਾਂ ਨੇ ਅਧਿਕਾਰਤ ਤੌਰ ਤੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ।
ਹਾਲਾਂਕਿ ਦੋਵਾਂ ਨੇ ਇੱਕ ਦੂਜੇ ਦੇ ਨਾਲ ਕੋਈ ਵੀ ਵੀਡੀਓ ਜਾਂ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ ਦੋਵੇਂ ਆਪੋ ਆਪਣੇ ਸੋਸ਼ਲ ਮੀਡੀਆ ਤੇ ਸਰਗਰਮ ਹਨ ਅਤੇ ਲਗਾਤਾਰ ਤਸਵੀਰਾਂ ਤੇ ਵੀਡੀਓ ਸਾਂਝੇ ਕਰ ਰਹੇ ਹਨ।