ਮੈਡ ਸੰਧੂ ਦੀ ਮੌਤ ਮਾਮਲੇ ‘ਚ ਕੁੱਲ੍ਹੜ ਪੀਜ਼ਾ ਵਾਲੇ ਸਹਿਜ ਦਾ ਰਿਐਕਸ਼ਨ, ਕਿਹਾ ਪਤਾ ਨਹੀਂ ਕਿਸਦੀ ਨਜ਼ਰ ਲੱਗ ਗਈ ਪੰਜਾਬ ਨੂੰ’

ਬੀਤੇ ਦਿਨ ਮੈਡ ਸੰਧੂ ਦਾ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ।ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਕੁਝ ਲੋਕਾਂ ਨੇ ਆਡੀਓ ਅਤੇ ਪੋਸਟਾਂ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ । ਪਰ ਇਸ ਘਟਨਾ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਹੁਣ ਕੁਲ੍ਹੜ ਪੀਜ਼ਾ ਵਾਲੇ ਸਹਿਜ ਅਰੋੜਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।

By  Shaminder Kaur Kaler October 5th 2026 12:13 PM -- Updated: October 5th 2026 12:14 PM

ਬੀਤੇ ਦਿਨ ਮੈਡ ਸੰਧੂ ਦਾ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ।ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਕੁਝ ਲੋਕਾਂ ਨੇ ਆਡੀਓ ਅਤੇ ਪੋਸਟਾਂ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ । ਪਰ ਇਸ ਘਟਨਾ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਹੁਣ ਕੁਲ੍ਹੜ ਪੀਜ਼ਾ ਵਾਲੇ ਸਹਿਜ ਅਰੋੜਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਸ ਨੇ ਆਪਣੇ ਇਸੰਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ‘ਪੰਜਾਬ ‘ਚ ਹੁਣ ਕਿੰਨਾ ਆਸਾਨ ਹੋ ਗਿਆ ਹੈ।


ਕਿਸੇ ਨੂੰ ਵੀ ਮਾਰ ਦੇਣਾ।ਇਸ ਦੇ ਨਾਲ ਹੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ “ਪਤਾ ਨਹੀਂ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ...।ਹਰ ਦੂਜੇ ਦਿਨ ਕਿਸੇ ਦਾ ਕਤਲ ਹੋਣਾ ਇੰਨਾ ਆਮ ਕਿਵੇਂ ਹੋ ਗਿਆ ਹੈ?ਇੱਕ ਹੋਰ ਜਾਨ ਚਲੀ ਗਈ। ਇੱਕ ਹੋਰ ਪਰਿਵਾਰ ਦਰਦ ਵਿੱਚ ਰਹਿ ਗਿਆ।


ਇੱਕ ਹੋਰ ਸਵਾਲ ਜਿਸਦਾ ਜਵਾਬ ਮਿਲਣਾ ਬਾਕੀ ਹੈ। ਪੰਜਾਬ, ਅਸੀਂ ਅਜਿਹੇ ਪੜਾਅ 'ਤੇ ਕਿਵੇਂ ਪਹੁੰਚ ਗਏ ਹਾਂ ਜਿੱਥੇ ਕਤਲ ਇੰਨੀ ਵਾਰੀ-ਵਾਰੀ ਹੋ ਰਹੇ ਹਨ? ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹੀ ਸਵਾਲ ਪੁੱਛਣਾ ਚਾਹੁੰਦਾ ਹਾਂ ।ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਕੌਣ ਜ਼ਿੰਮੇਵਾਰ ਹੈ? ਜੋ ਕੁਝ ਹੋ ਰਿਹਾ ਹੈ, ਉਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਮੈਡ ਸੰਧੂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਵਾਹਿਗੁਰੂ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ”।

© Copyright Galactic Television & Communications Pvt. Ltd. 2026. All rights reserved.