ਪੰਜਾਬੀ ਅਦਾਕਾਰ ਰੱਬੀ ਕੰਦੋਲਾ ਦੀ ਸਿਆਸਤ ‘ਚ ਐਂਟਰੀ ਅੰਮ੍ਰਿਤਪਾਲ ਦੀ ਪਾਰਟੀ ‘ਚ ਸ਼ਾਮਿਲ ਹੋਇਆ ਅਦਾਕਾਰ

ਅਦਾਕਾਰ ਰੱਬੀ ਕੰਦੋਲਾ ਦੀ ਸਿਆਸਤ ‘ਚ ਐਂਟਰੀ ਹੋ ਗਈ ਹੈ। ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ‘ਚ ਸ਼ਾਮਿਲ ਹੋਏ ਹਨ।ਚੰਡੀਗੜ੍ਹ ਸਥਿਤ ਪ੍ਰੈੱਸ ਕਲੱਬ ‘ਚ ਆਯੋਜਿਤ ਇੱਕ ਸਮਾਗਮ ‘ਚ ਪਾਰਟੀ ਦੇ ਉੱਘੇ ਆਗੂਆਂ ਨੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਹੈ। ਇਸ ਤੋ ਇਲਾਵਾ ਉਨ੍ਹਾਂ ਦੇ ਸਮਰਥਕਾਂ ਨੇ ਵੀ ਪਾਰਟੀ ਦਾ ਪੱਲਾ ਫੜਿਆ ਹੈ। ਰੱਬੀ ਕੰਦੋਲਾ ਦਾ ਕਹਿਣਾ ਹੈ ਕਿ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਇਸ ਪਾਰਟੀ ‘ਚ ਸ਼ਾਮਿਲ ਹੋਏ ਹਨ।

By  Shaminder Kaur Kaler July 23rd 2026 03:44 PM -- Updated: July 23rd 2026 03:49 PM

ਅਦਾਕਾਰ ਰੱਬੀ ਕੰਦੋਲਾ ਦੀ ਸਿਆਸਤ ‘ਚ ਐਂਟਰੀ ਹੋ ਗਈ ਹੈ। ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ‘ਚ ਸ਼ਾਮਿਲ ਹੋਏ ਹਨ।ਚੰਡੀਗੜ੍ਹ ਸਥਿਤ ਪ੍ਰੈੱਸ ਕਲੱਬ ‘ਚ ਆਯੋਜਿਤ ਇੱਕ ਸਮਾਗਮ ‘ਚ ਪਾਰਟੀ ਦੇ ਉੱਘੇ ਆਗੂਆਂ ਨੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਹੈ। ਇਸ ਤੋ ਇਲਾਵਾ ਉਨ੍ਹਾਂ ਦੇ ਸਮਰਥਕਾਂ ਨੇ ਵੀ ਪਾਰਟੀ ਦਾ ਪੱਲਾ ਫੜਿਆ ਹੈ। ਰੱਬੀ ਕੰਦੋਲਾ ਦਾ ਕਹਿਣਾ ਹੈ ਕਿ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਇਸ ਪਾਰਟੀ ‘ਚ ਸ਼ਾਮਿਲ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਦੀ ਰੱਖਿਆ, ਪੰਜਾਬੀਆਂ ਦੇ ਹੱਕਾਂ ਦੀ ਰਾਖੀ, ਨੌਜਵਾਨਾਂ ਦੀ ਸਿੱਖਿਆ ਸਣੇ ਕਈ ਮੁੱਦਿਆਂ ‘ਤੇ ਆਵਾਜ਼ ਚੁੱਕਣਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਇਸ ਮੌਕੇ ‘ਤੇ ਸਾਂਸਦ ਸਰਬਜੀਤ ਸਿੰਘ ਖਾਲਸਾ, ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹੋਰ ਕਈ ਆਗੂ ਵੀ ਇਸ ਮੌਕੇ ਮੌਜੂਦ ਰਹੇ ।ਇਸ ਮੌਕੇ ‘ਤੇ ਉਨ੍ਹਾਂ ਨੇ ਰੱਬੀ ਕੰਦੋਲਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾ ਪਾ ਕੇ ਸਵਾਗਤ ਕੀਤਾ ਅਤੇ ਪਾਰਟੀ ਦੀ ਮੈਂਬਰਸ਼ਿਪ ਦਿਵਾਈ।

ਪਾਰਟੀ ਨੂੰ ਮਿਲੇਗੀ ਮਜ਼ਬੂਤੀ 

ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਰੱਬੀ ਕੰਦੋਲਾ ਤੇ ਉਨ੍ਹਾਂ ਦੇ ਸਾਥੀਆਂ ਦੇ ਪਾਰਟੀ ‘ਚ ਸ਼ਾਮਿਲ ਹੋਣ ਦੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। 

© Copyright Galactic Television & Communications Pvt. Ltd. 2026. All rights reserved.