ਰਾਜਵੀਰ ਜਵੰਦਾ ਦੀ ਅੱਜ ਹੈ ਬਰਸੀ, ਪਰਿਵਾਰ ਨੇ ਯਾਦ ਕਰਦੇ ਹੋਏ ਲਿਖਿਆ ‘ਅੱਜ ਹੈ ਉਹ ਕਾਲਾ ਦਿਨ, ਜਿਸ ਨੂੰ ਅਸੀਂ….’

ਰਾਜਵੀਰ ਜਵੰਦਾ ਦੇ ਪਰਿਵਾਰ ਦੇ ਲਈ ਅੱਜ ਦਾ ਦਿਨ ਕਾਲਾ ਦਿਨ ਹੈ। ਕਿਉਂਕਿ ਅੱਜ ਦੇ ਦਿਨ ਹੀ ਰਾਜਵੀਰ ਜਵੰਦਾ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ।ਰਾਜਵੀਰ ਜਵੰਦਾ ਦੇ ਪਰਿਵਾਰ ਦੇ ਵੱਲੋਂ ਉਨ੍ਹਾਂ ਦੀ ਬਰਸੀ ਦੇ ਮੌਕੇ ‘ਤੇ ਲਿਖਿਆ “ਅੱਜ ਦਾ ਉਹ ਕਾਲਾ ਦਿਨ, ਜਿਸ ਨੂੰ ਅਸੀਂ ਆਪਣੇ ਆਖਰੀ ਦਿਨ ਤੱਕ ਆਪਣੇ ਨਾਲ ਹੀ ਲੈ ਕੇ ਜਾਣਾ”।

By  Shaminder Kaur Kaler October 8th 2026 10:30 AM

ਰਾਜਵੀਰ ਜਵੰਦਾ ਦੇ ਪਰਿਵਾਰ ਦੇ ਲਈ ਅੱਜ ਦਾ ਦਿਨ ਕਾਲਾ ਦਿਨ ਹੈ। ਕਿਉਂਕਿ ਅੱਜ ਦੇ ਦਿਨ ਹੀ ਰਾਜਵੀਰ ਜਵੰਦਾ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ।ਰਾਜਵੀਰ ਜਵੰਦਾ ਦੇ ਪਰਿਵਾਰ ਦੇ ਵੱਲੋਂ ਉਨ੍ਹਾਂ ਦੀ ਬਰਸੀ ਦੇ ਮੌਕੇ ‘ਤੇ ਲਿਖਿਆ “ਅੱਜ ਦਾ ਉਹ ਕਾਲਾ ਦਿਨ, ਜਿਸ ਨੂੰ ਅਸੀਂ ਆਪਣੇ ਆਖਰੀ ਦਿਨ ਤੱਕ ਆਪਣੇ ਨਾਲ ਹੀ ਲੈ ਕੇ ਜਾਣਾ”। ਇਸ ‘ਤੇ ਰਾਜਵੀਰ ਜਵੰਦਾ ਦੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ। 


27  ਸਤੰਬਰ ਨੂੰ ਹਾਦਸੇ ਦਾ ਹੋਏ ਸਨ ਸ਼ਿਕਾਰ 

ਰਾਜਵੀਰ ਜਵੰਦਾ ਬੀਤੇ ਸਾਲ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਨਜ਼ਦੀਕ ਸੋਲਨ ਦੇ ਕੋਲ ਹੋਏ ਸੜਕ ਹਾਦਸੇ ਦੇ ਦੌਰਾਨ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਸਨ । ਉਨ੍ਹਾਂ ਦੇ ਸਿਰ ਅਤੇ ਰੀੜ ਦੀ ਹੱਡੀ ‘ਚ ਗੰਭੀਰ ਸੱਟਾਂ ਵੱਜੀਆਂ ਸਨ ਅਤੇ ਮਲਟੀਲ ਆਰਗਨ ਫੇਲ੍ਹ ਹੋ ਗਏ ਸਨ । ਜਿਸ ਤੋਂ ਬਾਅਦ ਕਈ ਦਿਨਾਂ ਤੱਕ ਨਿੱਜੀ ਹਸਪਤਾਲ ‘ਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ੮ ਅਕਤੂਬਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । 


  ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੀਤਾ ਕੰਮ 

ਗਾਇਕ ਰਾਜਵੀਰ ਜਵੰਦਾ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਉਨ੍ਹਾਂ ਨੇ ਯਮਲਾ, ਮਿੰਦੋ ਤਸੀਲਦਾਰਨੀ ਸਣੇ ਹੋਰ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ। 

© Copyright Galactic Television & Communications Pvt. Ltd. 2026. All rights reserved.