ਸ਼ੈਰੀ ਮਾਨ ਨੇ ਸੁਣਾਇਆ ਮਾਂ ਨੂੰ ‘ਬੇਬੇ ਤੇਰੀ ਆਟੇ ਦੀ ਚਿੜ੍ਹੀ’ ਵੇਖੋ ਭਾਵੁਕ ਪਲਾਂ ਦਾ ਵੀਡੀਓ

ਸ਼ੈਰੀ ਮਾਨ ਦਾ ਇੱਕ ਮਾਤਾ ਦੇ ਨਾਲ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਮਾਤਾ ਨੂੰ ‘ਆਟੇ ਦੀ ਚਿੜ੍ਹੀ’ ਗੀਤ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਬੜੇ ਹੀ ਪਿਆਰ ਦੇ ਨਾਲ ਮਾਤਾ ਨੂੰ ਆਪਣਾ ਇਹ ਮਸ਼ਹੂਰ ਗੀਤ ਸੁਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵੇਖ ਕੇ ਫੈਨਸ ਵੀ ਭਾਵੁਕ ਨਜ਼ਰ ਆਏ।

By  Shaminder Kaur Kaler November 23rd 2026 10:48 AM

ਸ਼ੈਰੀ ਮਾਨ ਦਾ ਇੱਕ ਮਾਤਾ ਦੇ ਨਾਲ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਮਾਤਾ ਨੂੰ ‘ਆਟੇ ਦੀ ਚਿੜ੍ਹੀ’ ਗੀਤ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਬੜੇ ਹੀ ਪਿਆਰ ਦੇ ਨਾਲ ਮਾਤਾ ਨੂੰ ਆਪਣਾ ਇਹ ਮਸ਼ਹੂਰ ਗੀਤ ਸੁਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵੇਖ ਕੇ ਫੈਨਸ ਵੀ ਭਾਵੁਕ ਨਜ਼ਰ ਆਏ।


ਕਿਉਂਕਿ ਇਹ ਗੀਤ ਪ੍ਰਦੇਸ ‘ਚ ਰਹਿੰਦੇ ਮੁੰਡੇ ਕੁੜੀਆਂ ਨੂੰ ਅਕਸਰ ਭਾਵੁਕ ਕਰ ਦਿੰਦਾ ਹੈ। ਕਿਉਂਕਿ ਅਕਸਰ ਵਿਦੇਸ਼ਾਂ ‘ਚ ਵੱਸਦੇ ਲੋਕ ਆਪਣੇ ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਕਿਉਂਕਿ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਨਹੀਂ ਹੁੰਦਾ ।ਅਕਸਰ ਇਹ ਗੀਤ ਸੁਣ ਕੇ ਪ੍ਰਦੇਸੀਬ ਭਾਵੁਕ ਹੋਏ ਬਗੈਰ ਨਹੀਂ ਰਹਿ ਪਾਉਂਦੇ।


 ਸ਼ੈਰੀ ਮਾਨ ਦਾ ਵਰਕ ਫਰੰਟ 

ਸ਼ੈਰੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਪੰਜਾਬ ‘ਚ ਹਨ ਤੇ ਅਠਾਈ ਨਵੰਬਰ ਨੂੰ ਉਹ ਚੰਡੀਗੜ੍ਹ ‘ਚ ਸ਼ੋਅ ਕਰਨ ਜਾ ਰਹੇ ਹਨ। ਸ਼ੈਰੀ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਯਾਰ ਅਣਮੁੱਲੇ’, ‘ਝੋਨਾ ਵੱਢ ਕੇ ਕਣਕ ਬੀਜਣੀ’, ‘ਹੌਸਟਲ’, ‘ਤਿੰਨ ਪੈੱਗ’ ਸਣੇ ਕਈ ਗੀਤ ਗਾ ਚੁੱਕੇ ਹਨ। ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 


© Copyright Galactic Television & Communications Pvt. Ltd. 2026. All rights reserved.