ਨਿੱਕਾ ਸਿੱਧੂ ਮੂਸੇਵਾਲਾ ਮਾਂ ਚਰਨ ਕੌਰ ਦੇ ਨਾਲ ਸ਼ਾਪਿੰਗ ਕਰਦਾ ਆਇਆ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਨਿੱਕਾ ਸ਼ੁਭਦੀਪ ਆਪਣੇ ਲਈ ਡ੍ਰੈੱਸ ਖਰੀਦਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਹੱਥ ਕਰਕੇ ਕਹਿੰਦਾ ਹੈ ਕਿ ਇਹ ਲੈਣਾ ਹੈ। ਜਿਸ ‘ਤੇ ਸ਼ੁਭ ਦੇ ਮੰਮੀ ਮਾਤਾ ਚਰਨ ਕੌਰ ਕਹਿੰਦੇ ਨੇ ਕਿ ਇੱਕੋ ਲੈਣਾ ਹੈ।

By  Shaminder Kaur Kaler October 3rd 2026 11:55 AM -- Updated: October 3rd 2026 11:56 AM

ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਨਿੱਕਾ ਸ਼ੁਭਦੀਪ ਆਪਣੇ ਲਈ ਡ੍ਰੈੱਸ ਖਰੀਦਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਹੱਥ ਕਰਕੇ ਕਹਿੰਦਾ ਹੈ ਕਿ  ਇਹ ਲੈਣਾ ਹੈ। ਜਿਸ ‘ਤੇ ਸ਼ੁਭ ਦੇ ਮੰਮੀ ਮਾਤਾ ਚਰਨ ਕੌਰ ਕਹਿੰਦੇ ਨੇ ਕਿ ਇੱਕੋ ਲੈਣਾ ਹੈ।

ਪਰ ਦੁਕਾਨਦਾਰ ਕਹਿੰਦਾ ਹੈ ਕਿ ਅਸੀਂ ਤਾਂ ਦੋਵੇਂ ਦੇਣੇ ਹਨ। ਨਿੱਕੇ ਸ਼ੁਭ ਦੇ ਇਸ ਵੀਡੀਓ ਤੇ ਫੈਨਸ ਵੀ ਖੂਬ ਪਿਆਰ ਲੁਟਾ ਰਹੇ ਹਨ ਅਤੇ ਹਾਰਟ ਅਤੇ ਫਾਇਰ ਵਾਲੇ ਇਮੋਜੀ ਪੋਸਟ ਕਰ ਰਹੇ ਹਨ।ਨਿੱਕਾ ਸਿੱਧੂ ਵੀਡੀਓ ‘ਚ ਬੜਾ ਹੀ ਕਿਊਟ ਲੱਗ ਰਿਹਾ ਹੈ ਅਤੇ ਉਸ ਨੇ ਸਿਰ ਪਟਕਾ ਬੰਨਿਆ ਹੋਇਆ ਹੈ ਅਤੇ ਕਾਲੇ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ। 

ਸਿੱਧੂ ਮੂਸੇਵਾਲਾ ਦਾ ਸ਼ੋਅ 

ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਨੌ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਸ਼ੋਅ ਦੇ ਦੌਰਾਨ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਸਰਪ੍ਰਾਈਜ਼ ਵੀ ਮਿਲੇਗਾ। ਜਿਸ ਦਾ ਐਲਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੀਤੇ ਦਿਨ ਕੀਤਾ ਸੀ।

© Copyright Galactic Television & Communications Pvt. Ltd. 2026. All rights reserved.