ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਘਰ ਇੱਕ ਵਾਰ ਫਿਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਜੋੜਾ ਦੂਜੀ ਵਾਰ ਮਾਤਾ-ਪਿਤਾ ਬਣ ਗਿਆ ਹੈ। 19 ਸਤੰਬਰ 2026 ਨੂੰ ਉਨ੍ਹਾਂ ਦੇ ਘਰ ਇੱਕ ਹੋਰ ਧੀ ਦਾ ਜਨਮ ਹੋਇਆ। ਇਸ ਖੁਸ਼ੀ ਦੀ ਖ਼ਬਰ ਨੂੰ ਰਣਵੀਰ ਅਤੇ ਦੀਪਿਕਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ।ਜੋੜੇ ਨੇ ਇੱਕ ਪੋਸਟ ਰਾਹੀਂ ਆਪਣੀ ਨਵਜੰਮੀ ਧੀ ਦੇ ਆਉਣ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਅਤੇ ਦੋਸਤਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।
Add GTC Pollywood on Google

ਆਦਿਤਿਆ ਧਰ ਨੇ ਖਾਸ ਅੰਦਾਜ਼ ਵਿੱਚ ਦਿੱਤੀ ਵਧਾਈ
ਫਿਲਮ ਨਿਰਦੇਸ਼ਕ ਆਦਿਤਿਆ ਧਰ ਨੇ ਵੀ ਰਣਵੀਰ ਅਤੇ ਦੀਪਿਕਾ ਦੀ ਇਸ ਖੁਸ਼ੀ ਵਿੱਚ ਸ਼ਾਮਲ ਹੁੰਦਿਆਂ ਉਨ੍ਹਾਂ ਲਈ ਪਿਆਰ ਭਰਿਆ ਸੰਦੇਸ਼ ਲਿਖਿਆ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਵਿੱਚ ਪਹਿਲਾਂ ਲਕਸ਼ਮੀ ਆਈ ਅਤੇ ਹੁਣ ਸਰਸਵਤੀ ਦਾ ਆਗਮਨ ਹੋਇਆ ਹੈ। ਉਨ੍ਹਾਂ ਨੇ ਨਵਜੰਮੀ ਬੱਚੀ ਲਈ ਦੁਨੀਆ ਭਰ ਦੀਆਂ ਖੁਸ਼ੀਆਂ ਅਤੇ ਪਿਆਰ ਦੀ ਕਾਮਨਾ ਕੀਤੀ।ਆਦਿਤਿਆ ਧਰ ਅਤੇ ਰਣਵੀਰ ਸਿੰਘ ਦੀ ਪੇਸ਼ੇਵਰ ਸਾਂਝ ਵੀ ਚਰਚਾ ਵਿੱਚ ਰਹੀ ਹੈ। ਆਦਿਤਿਆ ਧਰ ਦੀ ਫਿਲਮ ‘ਧੁਰੰਧਰ’ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਹਨ।

ਬਾਲੀਵੁੱਡ ਹਸਤੀਆਂ ਨੇ ਵੀ ਦਿੱਤੀਆਂ ਵਧਾਈਆਂ
ਰਣਵੀਰ ਅਤੇ ਦੀਪਿਕਾ ਦੀ ਖੁਸ਼ੀ ਵਿੱਚ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ ’ਤੇ ਵਧਾਈਆਂ ਦਿੱਤੀਆਂ। ਵਿੱਕੀ ਕੌਸ਼ਲ, ਆਲੀਆ ਭੱਟ, ਕ੍ਰਿਤੀ ਸੈਨਨ, ਅਨਿਲ ਕਪੂਰ, ਸੋਨਮ ਕਪੂਰ, ਰਿਤੇਸ਼ ਦੇਸ਼ਮੁਖ, ਆਯੁਸ਼ਮਾਨ ਖੁਰਾਨਾ ਅਤੇ ਫਰਾਹ ਖਾਨ ਸਮੇਤ ਕਈ ਸੈਲੇਬ੍ਰਿਟੀਜ਼ ਨੇ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਜ਼ਿਕਰਯੋਗ ਹੈ ਕਿ ਰਣਵੀਰ ਅਤੇ ਦੀਪਿਕਾ ਨੇ 8 ਸਤੰਬਰ 2024 ਨੂੰ ਆਪਣੀ ਪਹਿਲੀ ਧੀ ‘ਦੁਆ’ ਦਾ ਸਵਾਗਤ ਕੀਤਾ ਸੀ। ਹੁਣ ਦੂਜੀ ਧੀ ਦੇ ਜਨਮ ਨਾਲ ਉਨ੍ਹਾਂ ਦਾ ਪਰਿਵਾਰ ਹੋਰ ਵੀ ਵੱਡਾ ਹੋ ਗਿਆ ਹੈ।
- GTC Pollywood