logo
logo

ਅਦਾਕਾਰਾ ਅਰੁਣਾ ਈਰਾਨੀ ਦੇ ਪਤੀ ਕੁੱਕੂ ਕੋਹਲੀ ਦਾ ਦਿਹਾਂਤ, ਬਾਲੀਵੁੱਡ ‘ਚ ਸੋਗ ਦੀ ਲਹਿਰ

ਅਦਾਕਾਰਾ ਅਰੁਣਾ ਈਰਾਨੀ ਦੇ ਪਤੀ ਕੁੱਕੂ ਕੋਹਲੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ ਸਤੱਤਰ ਸਾਲ ਦੀ ਸੀ ਅਤੇ ਹਸਪਤਾਲ ‘ਚ ਉਨ੍ਹਾਂ ਨੇ ਆਖਰੀ ਸਾਹ ਲਏ । ਕੁੱਕੂ ਕੋਹਲੀ ਦਾ ਦਿਹਾਂਤ ਹਾਰਟ ਅਟੈਕ ਦੇ ਕਾਰਨ ਹੋਇਆ ਦੱਸਿਆ ਜਾ ਰਿਹਾ ਹੇ ਕੁੱਕੂ ਕੋਹਲੀ ਨੇ ਫੂਲ ਔਰ ਕਾਂਟੇ ਸਣੇ ਕਈ ਸ਼ਾਨਦਾਰ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਸਨ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਅਸ਼ੋਕ ਪੰਡਤ ਨੇ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਕੁੱਕੂ ਕੋਹਲੀ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਲਿਜਾਇਆ ਗਿਆ ਸੀ ।ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਅਸ਼ੋਕ ਪੰਡਤ ਦਾ ਕਹਿਣਾ ਹੈ ਕਿ ਉਹ ਬਿਲਕੁਲ ਠੀਕ ਸਨ, ਪਰ ਅਚਾਨਕ ਹੋਏ ਉਨ੍ਹਾਂ ਦੇ ਦਿਹਾਂਤ ਕਾਰਨ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ ਹੈ। 

1990 ‘ਚ ਹੋਇਆ ਸੀ ਵਿਆਹ 

ਅਦਾਕਾਰਾ ਅਰੁਣਾ ਈਰਾਨੀ ਤੇ ਕੁੱਕੂ ਕੋਹਲੀ ਨੇ 1990 ‘ਚ ਵਿਆਹ ਕਰਵਾਇਆ ਸੀ। ਅਰੁਣਾ ਈਰਾਨੀ ਦੇ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਫ਼ਿਲਮ ‘ਕੋਹਰਾਮ’ ਦੇ ਸੈੱਟ ‘ਤੇ ਹੀ ਹੋਈ ਸੀ ।ਹਾਲਾਂਕਿ ਇਸ ਫ਼ਿਲਮ ‘ਚ ਡੇਟਸ ਨਾ ਮਿਲਣ ਦੇ ਕਾਰਨ ਅਦਾਕਾਰਾ ਨੇ ਇਸ ਫ਼ਿਲਮ ਨੂੰ ਠੁਕਰਾ ਦਿੱਤਾ ਸੀ । ਇਸ ਦੇ ਬਾਵਜੂਦ ਕੁੱਕੂ ਕੋਹਲੀ ਨੇ ਅਦਾਕਾਰਾ ਨੂੰ ਆਪਣੀ ਫ਼ਿਲਮ ‘ਫੂਲ ਔਰ ਕਾਂਟੇ’ ਅਤੇ ਸੁਹਾਗ ਵਰਗੀਆਂ ਫ਼ਿਲਮਾਂ ਦੇ ਲਈ ਰੋਲ ਆਫਰ ਕੀਤੇ ਸਨ ।ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ ਗੂੜ੍ਹੀ ਹੁੰਦੀ ਗਈ ਅਤੇ ਆਖਿਰਕਾਰ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਣਾ ਲਿਆ। ਅਰੁਣਾ ਈਰਾਨੀ ਤੋਂ ਪਹਿਲਾਂ ਕੁੱਕੂ ਕੋਹਲੀ ਦਾ ਵਿਆਹ ਰੀਟਾ ਕੋਹਲੀ ਨਾਲ ਹੋਇਆ ਸੀ।

- GTC Pollywood

Top Stories