logo
logo

ਭਾਰਤ ਦੀ ਪਹਿਲੀ ਮਿਮਿਕਰੀ ਆਰਟਿਸਟ ਆਸ਼ਾ ਸਿੰਘ ਦਾ ਦਿਹਾਂਤ, ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ

ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਭਾਰਤ ਦੀ ਪਹਿਲੀ ਮਿਮਿਕਰੀ ਆਰਟਿਸਟ ਆਸ਼ਾ ਸਿੰਘ ਜਾਇਸਵਾਲ ਦਾ ਦਿਹਾਂਤ ਹੋ ਗਿਆ ਹੈ। ਬੀਤੇ ਦਿਨ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ । ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਵੱਲੋਂ ਕੀਤੀ ਗਈ ਸੀ ।ਆਸ਼ਾ ਸਿੰਘ ਜਾਇਸਵਾਲ ਐਪਿਕ ਟੀਵੀ ਸੀਰੀਜ਼ ਮਹਾਭਾਰਤ ਦਾ ਵੀ ਹਿੱਸਾ ਰਹੇ ਸਨ।

ਉਨ੍ਹਾਂ ਦਾ ਅੰਤਿਮ ਸਸਕਾਰ ਮੁੰਬਈ ਦੇ ਵਿਲੇ ਪਾਰਲੇ ਦੇ ਪਵਨ ਹੰਸ ਸ਼ਮਸ਼ਾਨਘਾਟ ‘ਚ ਕੀਤਾ ਗਿਆ।ਉਨ੍ਹਾਂ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਵੱਡੇ ਕਲਾਕਾਰਾਂ ਨੇ ਸ਼ਰਧਾਂਜਲੀ ਭੇਂਟ ਕੀਤੀ ਹੈ ਅਤੇ ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਦੇ ਵੱਲੋਂ ਵੀ ਉਨ੍ਹਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਐਸੋਸਈਏਸ਼ਨ ਦੇ ਵੱਲੋਂ ਲਿਖਿਆ ਗਿਆ “ਆਸ਼ਾ ਜੀ ਸਿਰਫ਼ ਅਦਾਕਾਰਾ ਨਹੀਂ।ਉਹ ਇੱਕ ਮਲਟੀ ਟੈਲੇਂਟਡ ਕਲਾਕਾਰ, ਸੋਸ਼ਲ ਵਰਕਰ ਅਤੇ ਮਿਮਿਕਰੀ ਆਰਟਿਸਟ ਸਨ। ਉਹ ਟੀਵੀ ਇੰਡਸਟਰੀ ਦਾ ਵੀ ਅਹਿਮ ਹਿੱਸਾ ਸਨ।ਉਹ ਆਪਣੀ ਖ਼ਾਸ ਆਵਾਜ਼ ਤੇ ਮਿਮਿਕਰੀ ਦੀ ਪਰਫਾਰਮੈਂਸ ਦੇ ਲਈ ਜਾਣੀ ਜਾਂਦੀ ਸੀ।  

- GTC Pollywood

Top Stories