ਅਦਾਕਾਰ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਦਰਸ਼ਨ ਔਲਖ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਤੇ ਮਹੇਸ਼ ਭੱਟ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਮਸ਼ੇਰ ਸੰਧੂ ਆਪਣੀ ਲਿਖਤ ਮਹੇਸ਼ ਭੱਟ ਨੂੰ ਸੁਣਾ ਰਹੇ ਹਨ। “ਹੱਸਿਆ ਨਾ ਕਰੋ ਪਾਗਲ ਦੇ ਹਾਸੇ ਤੇ ਇਸ ਤਰ੍ਹਾਂ, ਪਾਗਲ ਵੀ ਹਰ ਸਮੇਂ ਪਾਗਲ ਨਹੀਂ ਹੁੰਦਾ । ਕੌਣ ਜੋ ਮੱਛੀਆਂ ਨੂੰ ਸੁਕਣੇ ਪਾ ਗਿਆ, ਕੌਣ ਜੋ ਸਾਗਰ ਨੂੰ ਲਾਂਬੂ ਲਾ ਗਿਆ।ਮਹਿਕ ਨੂੰ ਤਰਸੋਗੇ ਭਾਰਤ ਵਾਸੀਓ, ਫੁੱਲ ਜੇ ਪੰਜਾਬ ਦਾ ਮੁਰਝਾ ਗਿਆ”।
Add GTC Pollywood on Google
ਅਦਾਕਾਰ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਦਰਸ਼ਨ ਔਲਖ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਤੇ ਮਹੇਸ਼ ਭੱਟ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਮਸ਼ੇਰ ਸੰਧੂ ਆਪਣੀ ਲਿਖਤ ਮਹੇਸ਼ ਭੱਟ ਨੂੰ ਸੁਣਾ ਰਹੇ ਹਨ। “ਹੱਸਿਆ ਨਾ ਕਰੋ ਪਾਗਲ ਦੇ ਹਾਸੇ ਤੇ ਇਸ ਤਰ੍ਹਾਂ, ਪਾਗਲ ਵੀ ਹਰ ਸਮੇਂ ਪਾਗਲ ਨਹੀਂ ਹੁੰਦਾ । ਕੌਣ ਜੋ ਮੱਛੀਆਂ ਨੂੰ ਸੁਕਣੇ ਪਾ ਗਿਆ, ਕੌਣ ਜੋ ਸਾਗਰ ਨੂੰ ਲਾਂਬੂ ਲਾ ਗਿਆ।

ਮਹਿਕ ਨੂੰ ਤਰਸੋਗੇ ਭਾਰਤ ਵਾਸੀਓ, ਫੁੱਲ ਜੇ ਪੰਜਾਬ ਦਾ ਮੁਰਝਾ ਗਿਆ”।ਜਿਸ ‘ਤੇ ਮਹੇਸ਼ ਭੱਟ ਸ਼ਮਸ਼ੇਰ ਸੰਧੂ ਦੀ ਲੇਖਣੀ ਦੀ ਤਾਰੀਫ ਕਰ ਰਹੇ ਹਨ। ਜਿਸ ਤੋਂ ਬਾਅਦ ਮਹੇਸ਼ ਭੱਟ ਅਵਤਾਰ ਗਿੱਲ ਨੂੰ ਕਹਿੰਦੇ ਹਨ ਕਿ ਇਹ ਮੇਰਾ ਫੁੱਲ ਹੈ।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਸ਼ਮਸ਼ੇਰ ਸੰਧੂ ਦੀ ਲੇਖਣੀ ਦੀ ਸ਼ਲਾਘਾ ਕਰ ਰਿਹਾ ਹੈ।

ਦੱਸ ਦਈਏ ਕਿ ਸ਼ਮਸ਼ੇਰ ਸੰਧੂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਤੇ ਮਹਾਨ ਗੀਤਕਾਰ ਹਨ। ਕਈ ਦਹਾਕਿਆਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ। ਸੁਰਜੀਤ ਬਿੰਦਰਖੀਆ ਨੇ ਉਨ੍ਹਾਂ ਦੇ ਲਿਖੇ ਹਰ ਗੀਤ ਨੂੰ ਗਾਇਆ ਹੈ ਅਤੇ ਇੰਡਸਟਰੀ ‘ਚ ਸ਼ਮਸ਼ੇਰ ਸੰਧੂ ਦਾ ਨਾਂਅ ਬੜੇ ਹੀ ਮਾਣ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ।
- GTC Pollywood