ਮਹਿਜ਼ 18 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ ਦਿਵਿਤ ਦੀ ਯਾਦ ਵਿੱਚ ਵੀਰਵਾਰ, 5 ਨਵੰਬਰ ਨੂੰ ਜਲੰਧਰ ਵਿਖੇ ਅੰਤਿਮ ਅਰਦਾਸ ਅਤੇ ਭੋਗ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਹੌਲ ਕਾਫ਼ੀ ਗਮਗੀਨ ਰਿਹਾ ਅਤੇ ਪਰਿਵਾਰ ਨੂੰ ਹੌਸਲਾ ਦੇਣ ਲਈ ਪੰਜਾਬੀ ਸੰਗੀਤ ਅਤੇ ਮਨੋਰੰਜਨ ਜਗਤ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚੀਆਂ।
Add GTC Pollywood on Google
ਪੰਜਾਬੀ ਸੰਗੀਤ ਜਗਤ ਲਈ ਇਹ ਬੇਹੱਦ ਦੁਖਦਾਈ ਸਮਾਂ ਹੈ। ਮਸ਼ਹੂਰ ਮਿਊਜ਼ਿਕ ਕੰਪਨੀ Speed Records ਦੇ ਮਾਲਕ ਦਿਨੇਸ਼ ਔਲਖ ਦੇ ਛੋਟੇ ਪੁੱਤਰ ਦਿਵਿਤ ਔਲਖ ਦੇ ਅਚਾਨਕ ਦਿਹਾਂਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਹਿਜ਼ 18 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ ਦਿਵਿਤ ਦੀ ਯਾਦ ਵਿੱਚ ਵੀਰਵਾਰ, 5 ਨਵੰਬਰ ਨੂੰ ਜਲੰਧਰ ਵਿਖੇ ਅੰਤਿਮ ਅਰਦਾਸ ਅਤੇ ਭੋਗ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਹੌਲ ਕਾਫ਼ੀ ਗਮਗੀਨ ਰਿਹਾ ਅਤੇ ਪਰਿਵਾਰ ਨੂੰ ਹੌਸਲਾ ਦੇਣ ਲਈ ਪੰਜਾਬੀ ਸੰਗੀਤ ਅਤੇ ਮਨੋਰੰਜਨ ਜਗਤ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚੀਆਂ।

ਦਿਵਿਤ ਔਲਖ ਦਾ ਜਨਮ 18 ਮਾਰਚ 2008 ਨੂੰ ਹੋਇਆ ਸੀ। ਜਾਣਕਾਰੀ ਮੁਤਾਬਕ 1 ਨਵੰਬਰ 2026 ਨੂੰ ਇੱਕ ਸੜਕ ਹਾਦਸੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਇੰਨੀ ਛੋਟੀ ਉਮਰ ਵਿੱਚ ਪੁੱਤਰ ਨੂੰ ਗੁਆਉਣ ਦਾ ਦੁੱਖ ਔਲਖ ਪਰਿਵਾਰ ਲਈ ਬੇਹੱਦ ਅਸਹਿ ਹੈ।ਦਿਵਿਤ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਭੋਗ ਦਾ ਸਮਾਗਮ ਜਲੰਧਰ ਦੇ ਜੀ.ਟੀ. ਰੋਡ ਸਥਿਤ ਬਾਥ ਕੈਸਲ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਕਰਵਾਇਆ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਪਹੁੰਚ ਕੇ ਦਿਵਿਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਡਾ. ਰਬਿੰਦਰ ਨਾਰਾਇਣ ਅਤੇ ਪੱਲਵੀ ਸ਼੍ਰੀਵਾਸਤਵ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ
ਇਸ ਦੁਖਦਾਈ ਮੌਕੇ GTC ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਡਾ. ਰਬਿੰਦਰ ਨਾਰਾਇਣ ਅਤੇ CEO ਪੱਲਵੀ ਸ਼੍ਰੀਵਾਸਤਵ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਦਿਨੇਸ਼ ਔਲਖ ਅਤੇ ਪੂਰੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਸ ਔਖੀ ਘੜੀ ਵਿੱਚ ਪਰਿਵਾਰ ਨੂੰ ਹੌਸਲਾ ਦਿੱਤਾ।
ਪੰਜਾਬੀ ਕਲਾਕਾਰਾਂ ਨੇ ਵੀ ਦਿੱਤੀ ਭਾਵੁਕ ਸ਼ਰਧਾਂਜਲੀ
ਦਿਵਿਤ ਔਲਖ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬੀ ਸੰਗੀਤ ਜਗਤ ਦੇ ਕਈ ਚਰਚਿਤ ਕਲਾਕਾਰ ਵੀ ਪਹੁੰਚੇ। ਇਨ੍ਹਾਂ ਵਿੱਚ ਜੈਜ਼ੀ ਬੀ, ਸਚਿਨ ਆਹੂਜਾ, ਕੁਲਵਿੰਦਰ ਬਿੱਲਾ, ਰਵਨੀਤ ਸਿੰਘ, ਇੰਦਰਜੀਤ ਨਿੱਕੂ, ਨਛੱਤਰ ਗਿੱਲ, ਮਨਕੀਰਤ ਔਲਖ, ਅਮਰਿੰਦਰ ਗਿੱਲ, ਕਰਜ ਗਿੱਲ, ਨਵਰਾਜ ਹੰਸ ਅਤੇ ਅਲਾਪ ਸਿਕੰਦਰ ਸਮੇਤ ਕਈ ਹੋਰ ਨਾਮ ਸ਼ਾਮਲ ਰਹੇ।
ਜ਼ਿਕਰਯੋਗ ਹੈ ਕਿ ਦਿਵਿਤ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਔਲਖ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ। ਅੰਤਿਮ ਅਰਦਾਸ ਮੌਕੇ ਵੀ ਕਲਾਕਾਰਾਂ ਅਤੇ ਜਾਣਕਾਰਾਂ ਦੀ ਮੌਜੂਦਗੀ ਨੇ ਇਹ ਦਰਸਾਇਆ ਕਿ ਇਸ ਮੁਸ਼ਕਲ ਸਮੇਂ ਵਿੱਚ ਪੂਰਾ ਸੰਗੀਤ ਜਗਤ ਦਿਨੇਸ਼ ਔਲਖ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ।
- GTC Pollywood