logo
logo

ਹਿਮਾਂਸ਼ੀ ਖੁਰਾਣਾ ਨੇ ਜੈਕਲੀਨ ਫਰਨਾਡੇਜ਼ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਈਵੈਂਟ ਦੇ ਦੌਰਾਨ ਦੀਆਂ ਵੇਖੋ ਤਸਵੀਰਾਂ

ਹਿਮਾਂਸ਼ੀ ਖੁਰਾਣਾ (Himanshi Khurana) ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ‘ਚ ਅਦਾਕਾਰਾ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਡੇਜ਼ ਦੇ ਨਾਲ ਨਜ਼ਰ ਆ ਰਹੀ ਹੈ।ਦੋਵੇਂ ਕਿਸੇ ਈਵੈਂਟ ਦੇ ਦੌਰਾਨ ਨਜ਼ਰ ਆ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । ਫੈਨਸ ਹਾਰਟ ਵਾਲੇ ਇਮੋਜੀ ਪੋਸਟ ਕਰ ਰਹੇ ਹਨ। 

ਹਿਮਾਂਸ਼ੀ ਖੁਰਾਣਾ ਦਾ ਵਰਕ ਫ੍ਰੰਟ 

ਹਿਮਾਂਸ਼ੀ ਖੁਰਾਣਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਤੌਰ ਮਾਡਲ ਕਈ ਗਾਇਕਾਂ ਦੇ ਨਾਲ ਗੀਤਾਂ ‘ਚ ਕੰਮ ਕੀਤਾ ਹੈ।ਜਲਦ ਹੀ ਉਹ ਕੇਬਲ ਵਨ ਤੇ ਆਪਣੀ ਨਵੇਂ ਪ੍ਰੋਜੈਕਟ ਏਕੇ 74 ਦੇ ਨਾਲ ਨਜ਼ਰ ਆਏਗੀ।

ਇਸ ਤੋਂ ਇਲਾਵਾ ਉਹ ਇੱਕ ਹੋਰ ਪੰਜਾਬੀ ਫ਼ਿਲਮ ‘ਚ ਵੀ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਉਹ ਹਰ ਦੂਜੇ ਗਾਣੇ ‘ਚ ਬਤੌਰ ਮਾਡਲ ਨਜ਼ਰ ਆ ਚੁੱਕੇ ਹਨ ।

ਹਿਮਾਂਸ਼ੀ ਖੁਰਾਣਾ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਆਸਿਮ ਰਿਆਜ਼ ਦੇ ਨਾਲ ਬ੍ਰੇਕਅੱਪ ਤੋਂ ਬਾਅਦ ਅਦਾਕਾਰਾ ਸਿੰਗਲ ਹੈ ਅਤੇ ਆਸਿਮ ਦੇ ਨਾਲ ਬ੍ਰੇਕਅੱਪ ਦਾ ਐਲਾਨ ਉਸ ਨੇ ਸੋਸ਼ਲ ਮੀਡੀਆ ‘ਤੇ ਕੀਤਾ ਸੀ। ਇਸ ਬ੍ਰੇਕਅੱਪ ਦਾ ਕਾਰਨ ਦੋਨਾਂ ਨੇ ਆਪਣੇ ਵੱਖੋ ਵੱਖ ਧਰਮ ਦੱਸਿਆ ਸੀ ।  

- GTC Pollywood

Top Stories