logo
logo

ਅਦਾਕਾਰ ਰਾਣਾ ਰਣਬੀਰ ਨੇ ਦੱਸਿਆ ਕਿਵੇਂ ਥਿਏਟਰ ‘ਚ ਇੱਕ ਸ਼ਖਸ ਨੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ

ਰਾਣਾ ਰਣਬੀਰ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਥਿਏਟਰ ‘ਚ ਉਨ੍ਹਾਂ ਦੇ ਇੱਕ ਨਾਟਕ ਦਾ ਮੰਚਨ ਸੀ । ਉਹ ਟੈਗੋਰ ਥਿਏਟਰ ‘ਚ ਜਦੋਂ ਬਾਹਰ ਨਿਕਲੇ ਤਾਂ ਇੱਕ ਸ਼ਖਸ ਨੇ ਆਪਣੀ ਜੇਬ ਚੋਂ ਪੈਸੇ ਕੱਢ ਕੇ ਉਨ੍ਹਾਂ ਫੜ੍ਹਾ ਦਿੱਤੇ ਅਤੇ ਕਿਹਾ ਕਿ ਇਹ ਲਓ ਜਿਸ ‘ਤੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਆਪਣੀ ਫੀਸ ਲੈ ਲਈ ਹੈ।

ਜਿਸ ਤੋਂ ਬਾਅਦ ਉਸ ਸ਼ਖਸ ਨੇ ਕਿਹਾ ਕਿ ਇਹ ਪੈਸੇ ਕਿਸੇ ਵਿਦਿਆਰਥੀ ਨੂੰ ਦੇ ਦੇਣਾ। ਜਿਸ ਤੋਂ ਬਾਅਦ ਰਾਣਾ ਰਣਬੀਰ ਨੂੰ ਉਸ ਸ਼ਖਸ ਨੇ ਨਾ ਤਾਂ ਆਪਣਾ ਨਾਮ ਦੱਸਿਆ ਅਤੇ ਨਾ ਹੀ ਪਤਾ ਦੱਸਿਆ ਅਤੇ ਚਲਾ ਗਿਆ। ਜਿਸ ਤੋਂ ਬਾਅਦ ਰਾਣਾ ਰਣਬੀਰ ਨੇ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ। 

ਰਾਣਾ ਰਣਬੀਰ ਦਾ ਵਰਕ ਫ੍ਰੰਟ 

ਰਾਣਾ ਰਣਬੀਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਅਤੇ ਫ਼ਿਲਮਾਂ ਤੋਂ ਇਲਾਵਾ ਉਹ ਵਧੀਆ ਲੇਖਕ ਵੀ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ਦੀ ਕਹਾਣੀ ਵੀ ਲਿਖੀ ਹੈ। 

- GTC Pollywood

Top Stories