ਜੱਸੀ ਗਿੱਲ ਦੀ ਮਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਜੱਦੀ ਘਰ ‘ਚ ਅਫਸੋਸ ਜਤਾਉਣ ਦੇ ਲਈ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚ ਰਹੇ ਹਨ । ਗਾਇਕ ਰਣਜੀਤ ਬਾਵਾ, ਰਵਨੀਤ ਸਿੰਘ ਸਣੇ ਕਈ ਹਸਤੀਆਂ ਉਨ੍ਹਾਂ ਦੇ ਘਰ ਅਫਸੋਸ ਜਤਾਉਣ ਦੇ ਲਈ ਪਹੁੰਚੀਆਂ ਹਨ। ਜਿਸ ਦੇ ਕਈ ਵੀਡੀਓ ਸਾਹਮਣੇ ਆਏ ਹਨ। ਜਿਸ ‘ਚ ਇਹ ਸਾਰੇ ਕਲਾਕਾਰ ਗਾਇਕ ਦੇ ਘਰ ਪਹੁੰਚੇ ਹੋਏ ਹਨ।
Add GTC Pollywood on Google

_3af4b531db5163585c98d746bdfd51c3_1280X720.webp)
ਬਲੱਡ ਕੈਂਸਰ ਦੇ ਨਾਲ ਪੀੜਤ ਸਨ ਮਾਤਾ
ਜੱਸੀ ਗਿੱਲ ਦੇ ਮਾਤਾ ਜੀ ਬਲੱਡ ਕੈਂਸਰ ਦੇ ਨਾਲ ਪੀੜਤ ਸਨ । ਜਿਸ ਦਾ ਇਲਾਜ ਵੀ ਚੱਲ ਰਿਹਾ ਸੀ।ਜੱਸੀ ਗਿੱਲ ਦੇ ਚਾਚਾ ਜੀ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਅਸੀਂ ਸਾਰਾ ਪਰਿਵਾਰ ਕੈਨੇਡਾ ‘ਚ ਗਏ ਸਨ ਅਤੇ ਉਸ ਵੇਲੇ ਮਾਤਾ ਰਵਿੰਦਰ ਕੌਰ ਨੂੰ ਸਾਹ ਚੜ੍ਹਨ ਦੀ ਸਮੱਸਿਆ ਆਈ ਅਤੇ ਉਸੇ ਵੇਲੇ ਹੀ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਤਾਂ ਉੱਥੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਕੈਂਸਰ ਦੀ ਬੀਮਾਰੀ ਹੈ।
ਇਸ ਦੇ ਨਾਲ ਹੀ ਕਿਡਨੀ ਦੀ ਵੀ ਸਮੱਸਿਆ ਸੀ । ਕੈਨੇਡਾ ‘ਚ ਲੰਮਾ ਸਮਾਂ ਇਲਾਜ ਤੋਂ ਬਾਅਦ ਰਿਪੋਰਟਾਂ ਚੈਕ ਕਰਵਾਈਆਂ ਗਈਆਂ ਤਾਂ ਉਹ ਠੀਕ ਆਈਆਂ। ਜਿਸ ਤੋਂ ਬਾਅਦ ਕੈਨੇਡਾ ਦੇ ਡਾਕਟਰਾਂ ਨੇ ਕਿਹਾ ਕਿ ਹੁਣ ਤੁਸੀਂ ਇੰਡੀਆ ਜਾ ਸਕਦੇ ਹੋ। ਪਰ ਇੰਡੀਆ ਆ ਕੇ ਮੁੜ ਤੋਂ ਉਨ੍ਹਾਂ ਨੂੰ ਸਮੱਸਿਆ ਸ਼ੁਰੂ ਹੋ ਗਈ ।
ਉਨ੍ਹਾਂ ਦਾ ਇੰਡੀਆ ‘ਚ ਇਲਾਜ ਫੋਰਟਿਸ ‘ਚ ਚੱਲ ਰਿਹਾ ਸੀ। ਪਰ ਪਿਛਲੇ ਚਾਰ ਪੰਜ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਅਤੇ ਬੀਤੇ ਦਿਨੀਂ ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ।
- GTC Pollywood