logo
logo

ਆਪਣੇ ਇਸ ਫੈਨ ਦੇ ਘਰ ਪਹੁੰਚਿਆ ਗੁਲਾਬ ਸਿੱਧੂ, ਗਾਇਕ ਨੂੰ ਆਪਣੇ ਘਰ ਵੇਖ ਕੇ ਫੁੱਟ- ਫੁੱਟ ਕੇ ਰੋਇਆ ਸ਼ਖਸ

 ਗਾਇਕ ਗੁਲਾਬ ਸਿੱਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਇੱਕ ਫੈਨ ਦੇ ਘਰ ਪਹੁੰਚੇ ਹੋਏ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਇਸ ਫੈਨ ਦੇ ਘਰ ਜਦੋਂ ਜਾਂਦੇ ਹਨ ਤਾਂ ਫੈਨ ਉੁਨ੍ਹਾਂ ਨੂੰ ਵੇਖ ਕੇ ਫੁੱਟ ਫੁੱਟ ਕੇ ਰੋ ਪੈਂਦਾ ਹੈ। ਇਸ ਮੌਕੇ ਗਿੱਲ ਰੌਂਤਾ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ ।

ਵੀਡੀਓ ‘ਚ ਦੋਵੇਂ ਜਣੇ ਉਸ ਸ਼ਖਸ ਨੂੰ ਮਿਲਦੇ ਹਨ ਅਤੇ ਗੁਲਾਬ ਸਿੱਧੂ ਇਸ ਸ਼ਖਸ ਨੂੰ ਚੁੱਪ ਕਰਵਾਉਂਦੇ ਨਜ਼ਰ ਆ ਰਹੇ ਹਨ। ਦਰਅਸਲ ਗੁਲਾਬ ਸਿੱਧੂ ਨੇ ਵਾਅਦਾ ਕੀਤਾ ਸੀ ਕਿ ਜੋ ਵੀ ਸ਼ਖਸ ਦਸ ਜਣਿਆਂ ਨੂੰ ਉਨ੍ਹਾਂ ਦੀ ਫ਼ਿਲਮ ‘ਜੁਦਾ’ ਵੇਖਣ ਦੇ ਲਈ ਲੈ ਕੇ ਜਾਵੇਗਾ, ਉਹ ਉਸ ਵਾਅਦੇ ਨੂੰ ਪੂਰਾ ਕਰਦੇ ਹੋਏ ਗਾਇਕ ਇਸ ਸ਼ਖਸ ਦੇ ਘਰ ਪਹੁੰਚਿਆ ਸੀ ।

ਗੁਲਾਬ ਸਿੱਧੂ ਦਾ ਵਰਕ ਫ੍ਰੰਟ 

ਗੁਲਾਬ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਗੁਲਾਬ ਸਿੱਧੂ ਦੀ ਪਹਿਲੀ ਫ਼ਿਲਮ ‘ਜੁਦਾ’ ਬੀਤੇ ਦਿਨ ਹੀ ਰਿਲੀਜ਼ ਹੋਈ ਹੈ। ਇਸ ਫ਼ਿਲਮ ‘ਚ ਗੁਲਾਬ ਸਿੱਧੂ ਦੇ ਨਾਲ ਮੁੱਖ ਭੂਮਿਕਾ ‘ਚ ਜੈਸਮੀਨ ਭਸੀਨ ਨਜ਼ਰ ਆ ਰਹੇ ਹਨ।ਇਸ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਨੇ ਵੀ ਫ਼ਿਲਮ ‘ਚ ਕੰਮ ਕੀਤਾ ਹੈ। 

- GTC Pollywood

Top Stories