ਆਪਣੇ ਬੇਬਾਕ ਬਿਆਨਾਂ ਦੇ ਲਈ ਜਾਣੇ ਜਾਂਦੇ ਕਲਾਕਾਰ ਮਨਪ੍ਰੀਤ ਮੰਨਾ ਨੇ ਸਭ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਲਾਈਵ ਹੋ ਕਿ ਕਿਹਾ ਕਿ ਮੈਂ ਕਈ ਗਾਇਕਾਂ ਨੂੰ ਬੁਰਾ ਭਲਾ ਕਿਹਾ ਹੈ ਤੁਸੀਂ ਸਭ ਮੇਰੇ ਤੋਂ ਸੋਹਣੇ ਤੇ ਵੱਡੇ ਹੋ । ਮੈਂ ਕਈਆਂ ਨੂੰ ਬੁਰਾ ਭਲਾ ਕਿਹਾ ਹੈ, ਪਰ ਉਦੋਂ ਮੈਂ ਸੁਰਤ ‘ਚ ਨਹੀਂ ਸੀ ਤੇ ਹੁਣ ਮੈਂ ਸੁਰਤ ‘ਚ ਆ ਗਿਆ ਹਾਂ ਅਤੇ ਤੁਹਾਡੇ ਸਭ ਤੋਂ ਮੁਆਫੀ ਮੰਗਦਾ ਹਾਂ ਅਤੇ ਅੱਗੋਂ ਤੋਂ ਕਿਸੇ ਦੇ ਲਈ ਵੀ ਮਾੜਾ ਚੰਗਾ ਨਹੀਂ ਬੋਲਾਂਗਾ।
Add GTC Pollywood on Google

ਉਨ੍ਹਾਂ ਨੇ ਪ੍ਰੇਮ ਢਿੱਲੋਂ ਦਾ ਨਾਂਅ ਲੈ ਕੇ ਕਿਹਾ ਕਿ ‘ਮੈਨੂੰ ਬਾਈ ਮੁਆਫ਼ ਕਰ ਦਿਓ’।ਮਨਪ੍ਰੀਤ ਮੰਨਾ ਨੇ ਕਿਹਾ ਕਿ ‘ਮੈਂਥੋਂ ਕਈ ਗਲਤੀਆਂ ਹੋਈਆਂ। ਮੈਂ ਇੱਕ ਦੋ ਜਣਿਆਂ ਤੋਂ ਨਹੀਂ ਸਾਰੇ ਪੰਜਾਬ ਤੋਂ ਮੁਆਫ਼ੀ ਮੰਗਦਾ ਹੈ। ਮਨਪ੍ਰੀਤ ਮੰਨਾ ਨੇ ਕਿਹਾ ਕਿ ਗਲਤੀਆਂ ਵੀ ਇਨਸਾਨ ਕਰਦਾ ਹੈ ਅਤੇ ਮੁਆਫ਼ ਵੀ ਇਨਸਾਨ ਹੀ ਕਰਦੇ ਹਨ।

ਮਨਪ੍ਰੀਤ ਮੰਨਾ ਨੇ ਕੀਤੀ ਸੀ ਬਿਆਨਬਾਜ਼ੀ
ਦੱਸ ਦਈਏ ਕਿ ਕੁਝ ਸਮਾਂ ਮਨਪ੍ਰੀਤ ਮੰਨਾ ਦੇ ਕੁਝ ਵੀਡੀਓ ਵਾਇਰਲ ਹੋਏ ਸਨ। ਜਿਸ ‘ਚ ਉਹ ਕਈ ਲੋਕਾਂ ਦੇ ਖਿਲਾਫ ਬਿਆਨਬਾਜ਼ੀ ਕਰਦੇ ਨਜ਼ਰ ਆਏ ਸਨ । ਜਿਸ ‘ਚ ਪ੍ਰੇਮ ਢਿੱਲੋਂ ਦਾ ਨਾਂਅ ਵੀ ਸ਼ਾਮਿਲ ਹੈ। ਪ੍ਰੇਮ ਢਿੱਲੋਂ ਦੀ ਟੀਮ ਦੇ ਮੈਂਬਰ ਪੰਜਾਬ ਸਥਿਤ ਉਸ ਦੇ ਘਰ ‘ਚ ਉਸ ਦੇ ਮਾਪਿਆਂ ਕੋਲ ਵੀ ਪਹੁੰਚੇ ਸਨ। ਜਿਸ ਤੋਂ ਬਾਅਦ ਮਨਪ੍ਰੀਤ ਮੰਨਾ ਦੇ ਮਾਪਿਆਂ ਨੇ ਗਾਇਕ ਦੇ ਟੀਮ ਮੈਂਬਰਾਂ ਤੋਂ ਮੁਆਫ਼ੀ ਵੀ ਮੰਗੀ ਸੀ ।
- GTC Pollywood