logo
logo

ਰੱਖੜੀ ਦੇ ਤਿਉਹਾਰ ਦੀ ਰੌਣਕ, ਪਾਲ ਸਿੰਘ ਸਮਾਓ ਨੂੰ ਭੈਣ ਨੇ ਬੰਨੀ ਰੱਖੜੀ, ਵੀਡੀਓ ਆਇਆ ਸਾਹਮਣੇ

ਪਾਲ ਸਿੰਘ ਸਮਾਓ ਦੀਆਂ ਕਈ ਭੈਣਾਂ ਹਨ ਅਤੇ ਉਨ੍ਹਾਂ ਦੀਆਂ ਭੈਣਾਂ ਅਕਸਰ ਰੱਖੜੀ ਬੰਨਣ ਦੇ ਲਈ ਆਉਂਦੀਆਂ ਰਹਿੰਦੀਆਂ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਨ੍ਹਾਂ ਦੀ ਭੈਣ ਉਨ੍ਹਾਂ ਦੇ ਘਰ ਰੱਖੜੀ ਬੰਨਣ ਦੇ ਲਈ ਪਹੁੰਚੀ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪਾਲ ਸਿੰਘ ਸਮਾਓ ਨੂੰ ਉਨ੍ਹਾਂ ਦੀ ਭੈਣ ਰੱਖੜੀ ਬੰਨ ਰਹੀ ਹੈ ਅਤੇ ਪਾਲ ਸਿੰਘ ਸਮਾਓ ਦੇ ਵੱਲੋਂ ਉਨ੍ਹਾਂ ਨੂੰ ਸੂਟ ਦਿੱਤਾ ਗਿਆ । 

ਸ਼ੁੁੱਕਰਵਾਰ ਨੂੰ ਮਨਾਇਆ ਜਾਵੇਗਾ ਤਿਉਹਾਰ  

ਦੇਸ਼ ਭਰ ‘ਚ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਰੌਣਕਾਂ ਹਨ ਅਤੇ ਇਹ ਤਿਉਹਾਰ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ।ਇਸ ਦਿਨ ਦੀ ਉਡੀਕ ਸਾਰਾ ਸਾਲ ਭੈਣਾਂ ਬੜੀ ਹੀ ਬੇਸਬਰੀ ਦੇ ਨਾਲ ਕਰਦੀਆਂ ਹਨ।ਭੈਣਾਂ ਭਰਾਵਾਂ ਦੇ ਗੁੱਟ ‘ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਹਨ ਅਤੇ ਉਨ੍ਹਾਂ ਨੂੰ ਲੰਮੀ ਉਮਰ ਦੀਆਂ ਦੁਆਵਾਂ ਦਿੰਦੀਆਂ ਹਨ। ਇਸ ਦੇ ਨਾਲ ਹੀ ਭਰਾ ਵੀ ਭੈਣਾਂ ਦੀ ਰੱਖਿਆ ਦਾ ਪ੍ਰਣ ਲੈਂਦੇ ਹਨ ਅਤੇ ਬਦਲੇ ‘ਚ ਉਨ੍ਹਾਂ ਨੂੰ ਕੋਈ ਨਾ ਕੋਈ ਤੋਹਫ਼ਾ ਜ਼ਰੂਰ ਦਿੰਦੇ ਹਨ। 

ਪਾਲ ਸਿੰਘ ਹਨ ਲੋਕ ਕਲਾਕਾਰ 

ਪਾਲ ਸਿੰਘ ਸਮਾਓ ਲੋਕ ਕਲਾਕਾਰ ਹਨ ਅਤੇ ਉਨ੍ਹਾਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਦੁਨੀਆ ਦੇ ਕੋਨੇ-ਕੋਨੇ ‘ਚ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਅਤੇ ਉਹ ਲਗਾਤਾਰ ਪੰਜਾਬ ਦੇ ਸੱਭਿਆਚਾਰ ਨੂੰ ਦੇਸ਼ ਦੁਨੀਆ ਤੱਕ ਪਹੁੰਚਾ ਰਹੇ ਹਨ। 

- GTC Pollywood

Top Stories