logo
logo

ਰੇਸ਼ਮ ਸਿੰਘ ਅਨਮੋਲ ਨੇ ਸਾਉਣ ਮਹੀਨੇ ‘ਚ ਲਗਾਏ ਪੌਦੇ, ਵੀਡੀਓ ਵਾਇਰਲ

ਰੇਸ਼ਮ ਸਿੰਘ ਅਨਮੋਲ ਨੇ ਸਾਉਣ ਮਹੀਨੇ ‘ਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਰੇਸ਼ਮ ਸਿੰਘ ਅਨਮੋਲ ਫਲਾਂ ਵਾਲੇ ਅਤੇ ਛਾਂ ਵਾਲੇ ਰੁੱਖ ਲਗਾ ਰਹੇ ਹਨ । ਗਾਇਕ ਨੇ ਦੱਸਿਆ ਸੀ ਕਿ ਬੀਤੇ ਸਾਲ ਉਨ੍ਹਾਂ ਨੇ ਰੁੱਖ ਲਗਾਏ ਸਨ ਪਰ ਹੜ੍ਹਾਂ ਕਾਰਨ ਰੁੱਖ ਖਰਾਬ ਹੋ ਗਏ ਸਨ ਤੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਉਨ੍ਹਾਂ ਦੇ ਵੱਲੋਂ ਰੁੱਖ ਲਗਾਏ ਗਏ ਸਨ। ਰੇਸ਼ਮ ਸਿੰਘ ਅਨਮੋਲ ਨੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਹੈ।ਗਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਲਗਾਏ ਗਏ ਫਲਦਾਰ ਰੁੱਖਾਂ ਦੇ ਫਲ ਪਿੰਡ ਦਾ ਕੋਈ ਵੀ ਵਿਅਕਤੀ ਲੈ ਸਕਦਾ ਹੈ। 

ਰੇਸ਼ਮ ਸਿੰਘ ਅਨਮੋਲ ਦਾ ਵਰਕ ਫ੍ਰੰਟ 

ਰੇਸ਼ਮ ਸਿੰਘ ਅਨਮੋਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ।ਪਿਛਲੇ ਦਿਨੀਂ ਉਹਨਾਂ ਦਾ ਗੀਤ ‘ਯਾਰ ਖਰੇ ਖਰੇ’ ਰਿਲੀਜ਼ ਹੋਇਆ ਸੀ ।ਜਿਸ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਗੀਤ ‘ਚ ਉਨ੍ਹਾਂ ਦੇ ਨਾਲ ਗੀਤ ਗੁਰਾਇਆ ਨਜ਼ਰ ਆ ਰਹੇ ਹਨ।

ਰੁੱਖਾਂ ਨੂੰ ਬਚਾਉਣ ਦੀ ਅਪੀਲ 

ਰੁੱਖਾਂ ਦਾ ਵਾਤਾਵਰਨ ਨੂੰ ਸਾਫ਼ ਤੇ ਸ਼ੁੱਧ ਰੱਖਣ ‘ਚ ਮਹੱਤਵਪੂਰਨ ਰੋਲ ਹੈ ਅਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। 

- GTC Pollywood

Top Stories