ਗਾਇਕ ਕਰਣ ਔਜਲਾ ਬੇਸ਼ੱਕ ਵਿਦੇਸ਼ ‘ਚ ਵੱਸੇ ਹੋਏ ਹਨ, ਪਰ ਉਹ ਆਪਣੇ ਜੱਦੀ ਪਿੰਡ ਦੇ ਨਾਲ ਜੁੜੇ ਹੋਏ ਹਨ । ਉਹ ਹੁਣ ਆਪਣੇ ਜੱਦੀ ਪਿੰਡ ‘ਚ ਕੋਠੀ ਬਣਵਾ ਰਹੇ ਹਨ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਇਹ ਸ਼ਖਸ ਦੱਸ ਰਿਹਾ ਹੈ ਕਿ ਕਰਣ ਔਜਲਾ ਆਪਣੇ ਪਿੰਡ ਘੁਰਾਲੇ ‘ਚ ਕੋਠੀ ਬਣਵਾ ਰਿਹਾ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
Add GTC Pollywood on Google
ਗਾਇਕ ਕਰਣ ਔਜਲਾ ਬੇਸ਼ੱਕ ਵਿਦੇਸ਼ ‘ਚ ਵੱਸੇ ਹੋਏ ਹਨ, ਪਰ ਉਹ ਆਪਣੇ ਜੱਦੀ ਪਿੰਡ ਦੇ ਨਾਲ ਜੁੜੇ ਹੋਏ ਹਨ । ਉਹ ਹੁਣ ਆਪਣੇ ਜੱਦੀ ਪਿੰਡ ‘ਚ ਕੋਠੀ ਬਣਵਾ ਰਹੇ ਹਨ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਇਹ ਸ਼ਖਸ ਦੱਸ ਰਿਹਾ ਹੈ ਕਿ ਕਰਣ ਔਜਲਾ ਆਪਣੇ ਪਿੰਡ ਘੁਰਾਲੇ ‘ਚ ਕੋਠੀ ਬਣਵਾ ਰਿਹਾ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਵੀਡੀਓ ‘ਚ ਗਾਇਕ ਦੀ ਕੋਠੀ ਵੀ ਇਸ ਸ਼ਖਸ ਦੇ ਵੱਲੋਂ ਦਿਖਾਈ ਗਈ ਹੈ ਜਿਸ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ।

ਕਰਣ ਔਜਲਾ ਦਾ ਵਰਕ ਫ੍ਰੰਟ
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਬਹੁਤ ਛੋਟੀ ਜਿਹੀ ਉਮਰ ‘ਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਕਿਉਂਕਿ ਉਨ੍ਹਾਂ ਦੇ ਮਾਪੇ ਬਹੁਤ ਛੋਟੀ ਉਮਰ ‘ਚ ਹੀ ਗੁਜ਼ਰ ਗਏ ਸਨ। ਜਿਸ ਤੋਂ ਬਾਅਦ ਕਰਣ ਔਜਲਾ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਚਾਚੇ ਨੇ ਹੀ ਕੀਤਾ ਸੀ । ਕਰਣ ਔਜਲਾ ਨੇ ਆਪਣੀ ਜ਼ਿੰਦਗੀ ‘ਚ ਬਹੁਤ ਉਤਰਾਅ ਚੜਾਅ ਵੇਖੇ ਹਨ । ਅਕਸਰ ਉਹ ਆਪਣੇ ਸ਼ੋਅ ਦੇ ਦੌਰਾਨ ਆਪਣੇ ਮਾਪਿਆਂ ਨੂੰ ਯਾਦ ਕਰਕੇ ਵੀ ਭਾਵੁਕ ਹੋ ਜਾਂਦੇ ਹਨ।
- GTC Pollywood