logo
logo

ਸੁਨੰਦਾ ਸ਼ਰਮਾ ਨੇ ਸੁਣਾਈ ਪ੍ਰੇਰਣਾਦਾਇਕ ਕਹਾਣੀ, ਵੀਡੀਓ ਕੀਤਾ ਸਾਂਝਾ

 ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਇੱਕ ਕਹਾਣੀ ਸੁਣਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿਸ ‘ਚ ਗਾਇਕਾ ਦੱਸਦੀ ਹੈ ਕਿ ਇੱਕ ਕਿਸਾਨ ਦੇ ਕੋਲ ਦੋ ਘੜੇ ਹੁੰਦੇ ਹਨ। ਪਰ ਇੱਕ ਘੜਾ ਟੁੱਟਿਆ ਹੁੰਦਾ ਹੈ।

ਜਦੋਂ ਕਿਸਾਨ ਪਾਣੀ ਲੈਣ ਜਾਂਦਾ ਹੈ ਤਾਂ ਇੱਕ ਘੜੇ ‘ਚ ਤਾਂ ਪੂਰਾ ਪਾਣੀ ਜਾਂਦਾ ਹੈ। ਜਦੋਂਕਿ ਜਿਹੜਾ ਘੜਾ ਟੁੱਟਿਆ ਹੁੰਦਾ ਹੈ ਉਸ ਚੋਂ ਥੋੜ੍ਹਾ ਥੋੜ੍ਹਾ ਪਾਣੀ ਰਿਸਦਾ ਜਾਂਦਾ ਹੈ। ਜਿਸ ਨੂੰ ਵੇਖ ਕੇ ਘੜਾ ਵੀ ਨਿੰਮੋਝੂਣਾ ਜਿਹਾ ਹੋ ਜਾਂਦਾ ਹੈ । ਪਰ ਕਿਸਾਨ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਕਿ ਤੇਰੇ ਚੋਂ ਪਾਣੀ ਰਿਸਦਾ ਰਹਿੰਦਾ ਹੈ।

ਜਿਸ ਪਾਸੇ ਤੂੰ ਜਾਂਦਾ ਹੈ ਮੈਂ ਉਸ ਰਸਤੇ ‘ਤੇ ਫੁੱਲਾਂ ਦੇ ਬੀਜ ਬਿਖੇਰ ਦਿੱਤੇ ਤੇ  ਤੂੰ ਸਾਰੇ ਰਾਹ ਪਾਣੀ ਡੋਲਦਾ ਜਾਂਦਾ ਹੈ ਅਤੇ ਤੇਰੇ ਕਾਰਨ ਰਸਤੇ ‘ਚ ਫੁੱਲ ਬੂਟੇ ਉੱਗ ਆਏ ਹਨ।ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਇਨਸਾਨ ਨੂੰ ਕਦੇ ਵੀ ਖੁਦ ਨੂੰ ਬੇਕਾਰ ਨਹੀਂ ਸਮਝਣਾ ਚਾਹੀਦਾ 

- GTC Pollywood

Top Stories