logo
logo

ਆਪਣੀਆਂ ਵੀਡੀਓ ਨਾਲ ਲੋਕਾਂ ਨੂੰ ਹਸਾਉਣ ਵਾਲੇ ਤਾਰੀ ਬਾਬਾ ਦਾ ਦੁਬਈ ‘ਚ ਹੋਇਆ ਦਿਹਾਂਤ

ਆਪਣੀਆਂ ਵੀਡੀਓਜ਼ ਦੇ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਤਾਰੀ ਬਾਬਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ‘ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਤਾਰੀ ਬਾਬੇ ਦਾ ਦਿਹਾਂਤ ਦੁਬਈ ‘ਚ ਹੋਇਆ ਹੈ। ਜਿੱਥੇ ਉਹ ਪਿਛਲੇ ਕਈ ਦਿਨਾਂ ਤੋਂ ਗਏ ਹੋਏ ਸਨ। ਉਹ ਸਾਹ ਦੀ ਬੀਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਜਿੱਥੇ ਉਹ ਰਹਿੰਦੇ ਸਨ ਉਸ ਜਗ੍ਹਾ ਦੇ ਨਜ਼ਦੀਕ ਹੀ ਇੱਕ ਸੀਮਿੰਟ ਦੀ ਫੈਕਟਰੀ ਹੈ।

ਜਿਸ ਕਾਰਨ ਉਹਨਾਂ ਨੂੰ ਸਾਹ ਲੈਣ ‘ਚ ਦਿੱਕਤ ਹੋਈ ਅਤੇ ਉਨ੍ਹਾਂ ਨੇ ਹਮੇਸ਼ਾ ਦੇ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ। ਉਨ੍ਹਾਂ ਦੇ ਦਿਹਾਂਤ ਤੇ ਉਨ੍ਹਾਂ ਦੇ ਚਾਹੁਣ ਵਾਲੇ ਹੈਰਾਨ ਹਨ ।ਕਿਉਂਕਿ ਕਈਆਂ ਨੇ ਤਾਂ ਤਾਰੀ ਬਾਬੇ ਦੇ ਦਿਹਾਂਤ ਤੋਂ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਦੇ ਵੀਡੀਓ ਵੇਖੇ ਸਨ।  ਇਸ ਵੀਡੀਓ ਨੂੰ ਮਾਨ ਬਠਿੰਡੇ ਆਲੇ ਨੇ ਵੀ ਸਾਂਝਾ ਕੀਤਾ ਹੈ।

ਜਿਸ ‘ਚ ਉਹ ਤਾਰੀ ਬਾਬੇ ਬਾਰੇ ਦੱਸ ਰਹੇ ਹਨ। ਤਾਰੀ ਬਾਬਾ ਜਿੱਥੇ ਹਾਸੋ ਹੀਣੇ ਵੀਡੀਓਜ਼ ਦੇ ਨਾਲ ਲੋਕਾਂ ਨੂੰ ਹਸਾਉਂਦਾ ਸੀ ਉੱਥੇ ਹੀ ਉਨ੍ਹਾਂ ਨੇ ਕਈ ਗੀਤਾਂ ‘ਚ ਵੀ ਕੰਮ ਕੀਤਾ ਸੀ  ।

- GTC Pollywood

Top Stories