ਗਿੱਪੀ ਗਰੇਵਾਲ ਸ਼ਹਿਨਾਜ਼ ਗਿੱਲ ਸਣੇ ਸਿੰਘ ਵਰਸਿਜ਼ ਕੌਰ-2 ਦੇ ਸਾਰੇ ਕਲਾਕਾਰਾਂ ਦੀ ਮਸਤੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਨੂੰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਸਟਾਰ ਕਾਸਟ ਦੇ ਨਾਲ ਮਸਤੀ ਕਰ ਰਹੇ ਹਨ।ਉਨ੍ਹਾਂ ਦੇ ਨਾਲ ਹਾਰਬੀ ਸੰਘਾ, ਪ੍ਰਿੰਸ ਕੰਵਲਜੀਤ ਤੇ ਹੋਰ ਕਈ ਕਲਾਕਾਰ ਵੀ ਨਜ਼ਰ ਆ ਰਹੇ ਹਨ ।
Add GTC Pollywood on Google

ਦੱਸ ਦਈਏ ਕਿ ਇਨ੍ਹਾਂ ਸਭ ਕਲਾਕਾਰਾਂ ਦੀ ਫ਼ਿਲਮ ਗਿਆਰਾਂ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਦੇ ਫੈਨਸ ਵੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਡ ਹਨ।
_ae737b7652f574a479805043bc742aa7_1280X720.webp)
ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ
ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ ਅਤੇ ਹਾਲ ਹੀ ‘ਚ ਜੈ ਰੰਧਾਵਾ ਦੇ ਨਾਲ ਆਈ ਉਨ੍ਹਾਂ ਦੀ ਫ਼ਿਲਮ ‘ਇਸ਼ਕਨਾਮਾ’ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਨਸੀਮਾ ਦਾ ਕਿਰਦਾਰ ਨਿਭਾਇਆ ਸੀ ਕਿ ਜੋ ਕਿ ਇੱਕ ਪਾਕਿਸਤਾਨੀ ਕੁੜੀ ਸੀ।ਜਦੋਂ ਕਿ ਜੈ ਰੰਧਾਵਾ ਭਾਰਤੀ ਪੰਜਾਬ ਦੇ ਨਿੰਮਾ ਦੇ ਕਿਰਦਾਰ ‘ਚ ਨਜ਼ਰ ਆਏ ਸਨ।
- GTC Pollywood