ਕੱਲ੍ਹ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਹੈ। ਇਸ ਮੌਕੇ ‘ਤੇ ਕਈ ਬਾਲੀਵੁੱਡ ਸੈਲੀਬ੍ਰੇਟੀਜ਼ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਕਰਵਾ ਚੌਥ ਦਾ ਵਰਤ ਰੱਖਣਗੀਆਂ। ਉਨ੍ਹਾਂ ਵਿੱਚੋਂ ਹੀ ਇੱਕ ਹਨ ਅੰਸ਼ੁਲਾ ਕਪੂ੍ਰਰ। ਜੋ ਕੱਲ੍ਹ ਨੂੰ ਆਪਣਾ ਪਹਿਲਾ ਕਰਵਾ ਚੌਥ ਮਨਾਉਣ ਜਾ ਰਹੀ ਹੈ। ਇਸ ਮੌਕੇ ‘ਤੇ ਅੰਸ਼ੁਲਾ ਕਪੂਰ ਨੇ ਆਪਣੇ ਵਿਆਹ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਕੱਲ੍ਹ ਸਾਡਾ ਪਹਿਲਾ ਕਰਵਾ ਚੌਥ ਹੈ, ਅਤੇ ਅੱਜ ਮੈਂ ਵਿਆਹ ਦੇ ਉਨ੍ਹਾਂ ਛੋਟੇ-ਛੋਟੇ ਪਲਾਂ ਨੂੰ ਯਾਦ ਕਰ ਰਹੀ ਸੀ।
Add GTC Pollywood on Google

ਇਨ੍ਹਾਂ ਵਿੱਚੋਂ ਬਹੁਤ ਸਾਰੇ ਪਲ ਅਜਿਹੇ ਹਨ ਜਿੱਥੇ ਰੋਹਨ ਨੇ ਹਰ ਮੋੜ 'ਤੇ—ਭਾਵੇਂ ਉਹ ਭੱਜ-ਦੌੜ ਹੋਵੇ, ਜਜ਼ਬਾਤ ਹੋਣ, ਜਾਂ ਖੁਸ਼ੀ ਦੇ ਹੰਝੂ—ਮੇਰਾ ਹੱਥ ਫੜ ਕੇ ਰੱਖਿਆ! ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੀ ਜ਼ਿੰਦਗੀ ਤੇਰੇ ਨਾਲ ਬਿਤਾ ਰਹੀ ਹਾਂ, ਮੇਰੇ 'ਰੋ'!ਮੈਨੂੰ ਲੱਗਦਾ ਹੈ ਕਿ ਮੰਮੀ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਹੀ ਸੀ, ਜਦੋਂ ਉਨ੍ਹਾਂ ਨੇ ਤੈਨੂੰ ਮੇਰੇ ਕੋਲ ਭੇਜਿਆ ਸੀ”!

ਅੰਸ਼ੁਲਾ ਕਪੂਰ ਦਾ ਕੁਝ ਮਹੀਨੇ ਪਹਿਲਾਂ ਹੋਇਆ ਵਿਆਹ
ਬੋਨੀ ਕਪੂਰ ਦੀ ਧੀ ਤੇ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ। ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ਅਤੇ ਜਾਨ੍ਹਵੀ ਤੇ ਖੁਸ਼ੀ ਕਪੂਰ ਨੇ ਵੀ ਇਸ ਵਿਆਹ ‘ਚ ਖੂਬ ਡਾਂਸ ਕੀਤਾ ਸੀ ।
- GTC Pollywood