logo
logo

ਹਰਫ ਚੀਮਾ ਹਨ ਗਾਇਕ ਅਮਰਿੰਦਰ ਗਿੱਲ ਦੇ ਵੱਡੇ ਫੈਨ, ਹਰਫ ਚੀਮਾ ਦਾ ਵੀਡੀਓ ਹੋ ਰਿਹਾ ਵਾਇਰਲ

ਗਾਇਕ ਹਰਫ ਚੀਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ  ਹਰਫ ਚੀਮਾ ਕਿਸੇ ਪੌਡਕਾਸਟ ‘ਚ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ‘ਚ ਉਹ ਦੱਸ ਰਹੇ ਹਨ ਕਿ ਅਮਰਿੰਦਰ ਗਿੱਲ ਉਨ੍ਹਾਂ ਦੇ ਪਸੰਦੀਦਾ ਕਲਾਕਾਰ ਹਨ। ਇਸ ਵੀਡੀਓ ‘ਚ ਉਨ੍ਹਾਂ ਨੇ ਅਮਰਿੰਦਰ ਗਿੱਲ ਦੇ ਨਾਲ ਜੁੜਿਆ ਇੱਕ ਕਿੱਸਾ ਵੀ ਸਾਂਝਾ ਕੀਤਾ ।

ਜਿਸ ‘ਚ ਉਹ ਦੱਸ ਰਹੇ ਸਨ ਕਿ ਕਿਵੇਂ ਕੈਲਗਰੀ ‘ਚ ਇੱਕ ਸ਼ੋਅ ਹੋਣਾ ਸੀ ਅਤੇ ਉੱਥੇ ਬਹੁਤ ਸਾਰੇ ਸੈਲੀਬ੍ਰੇਟੀਜ਼ ਨੇ ਪਰਫਾਰਮ ਕਰਨਾ ਸੀ, ਪਰ ਉੱਥੇ ਸੱਤ ਅੱਠ ਘੰਟੇ ਦਾ ਪ੍ਰੋਗਰਾਮ ਸੀ ਅਤੇ ਅਖੀਰ ‘ਚ ਵੱਡੇ ਕਲਾਕਾਰਾਂ ਨੇ ਪਰਫਾਰਮ ਕਰਨਾ ਸੀ ।ਪਰ ਬਾਅਦ ‘ਚ ਪਰਫਾਰਮ ਕਰਨ ਦੇ ਚੱਕਰ ‘ਚ ਸਾਰੇ ਕਲਾਕਾਰ ਹੋਟਲ ‘ਚ ਹੀ ਰੁਕੇ ਰਹੇ ।ਪਰ ਜਦੋਂ ਉਹ ਸ਼ੋਅ ‘ਤੇ ਪਰਫਾਰਮ ਕਰਨ ਦੇ ਲਈ ਪਹੁੰਚੇ ਤਾਂ ਅਮਰਿੰਦਰ ਗਿੱਲ ਉੱਥੇ ਪਰਫਾਰਮ ਕਰ ਰਹੇ ਹਨ। ਪਹਿਲਾਂ ਤਾਂ ਹਰਫ ਚੀਮਾ ਨੂੰ ਲੱਗਿਆ ਕਿ ਕੋਈ ਹੋਰ ਗਾਇਕ ਅਮਰਿੰਦਰ ਗਿੱਲ ਦੇ ਗੀਤ ਗਾ ਰਿਹਾ ਹੈ, ਪਰ ਜਦੋਂ ਉੱਥੇ ਪਹੁੰਚੇ ਤਾਂ ਉਨ੍ਹਾਂ ਅਮਰਿੰਦਰ ਗਿੱਲ ਖੁਦ ਗਾ ਰਹੇ ਸਨ। 

ਹਰਫ ਚੀਮਾ ਦਾ ਵਰਕ ਫ੍ਰੰਟ 

ਹਰਫ ਚੀਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦਾ ਸਬੰਧ ਸੰਗਰੂਰ ਦੇ ਨਾਲ ਹੈ ਅਤੇ ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਹਨ।

- GTC Pollywood

Top Stories