logo
logo

ਇਮਤਿਆਜ਼ ਅਲੀ ਨੇ ਕੀਤੀ ਸਿਦਕ ਗਿੱਲ ਦੀ ਪਹਿਲੀ ਫ਼ਿਲਮ ‘ਬੋਲ ਭਾਵੇਂ ਬੋਲ’ ਦੇ ਟ੍ਰੇਲਰ ਦੀ ਤਾਰੀਫ

ਇਮਤਿਆਜ਼ ਅਲੀ ਦਾ ਇੱਕ ਵੀਡੀਓ ਸਿਦਕ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਇਮਤਿਆਜ਼ ਅਲੀ ਸਿਦਕ ਗਿੱਲ ਦੀ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦੇ ਟ੍ਰੇਲਰ ਬਾਰੇ ਗੱਲਬਾਤ ਕਰ ਰਹੇ ਹਨ। ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਫ਼ਿਲਮ ਦਾ ਟ੍ਰੇਲਰ ਵਧੀਆ ਲੱਗਿਆ ਹੈ ਅਤੇ ਟ੍ਰੇਲਰ ਇੱਕ ਇਨਵੀਟੇਸ਼ਨ ਵਾਂਗ ਹੁੰਦਾ ਹੈ ਤੇ ਉਹ ਇਨਵੀਟੇਸ਼ਨ  ਉਨ੍ਹਾਂ ਨੂੰ ਪਸੰਦ ਆਇਆ ਹੈ। ਇਮਤਿਆਜ਼ ਅਲੀ ਨੇ ਸਭ ਨੂੰ ਕਿਹਾ ‘ਬੋਲ ਭਾਵੇਂ ਨਾ ਬੋਲ’, ਪਰ ਵੇਖਣਾ ਜ਼ਰੂਰ।

ਦੱਸ ਦਈਏ ਕਿ ਸਿਦਕ ਗਿੱਲ ਤੇ ਜਾਨਿਆ ਜੋਸ਼ੀ ਇਸ ਫ਼ਿਲਮ ‘ਚ ਨਜ਼ਰ ਆਉਣਗੇ । ਸਿਦਕ ਗਿੱਲ ਦੀ ਇਹ ਪਹਿਲੀ ਫ਼ਿਲਮ ਹੈ ਅਤੇ ਇਸ ਫ਼ਿਲਮ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਵੀ ਹਨ। ਸਿਦਕ ਕਾਰਜ ਗਿੱਲ ਦੇ ਪੁੱਤਰ ਹਨ ਅਤੇ ਅਮਰਿੰਦਰ ਗਿੱਲ ਦੇ ਭਤੀਜੇ ਹਨ।   ਫ਼ਿਲਮ ਚਾਰ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਸ ਤੋਂ ਪਹਿਲਾਂ ਕਾਰਜ ਗਿੱਲ ਦੇ ਵੱਲੋਂ ਕਈ ਵੱਡੀਆਂ ਫ਼ਿਲਮਾਂ ਬਣਾਈਆਂ ਗਈਆਂ ਹਨ। ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆਈਆਂ ਹਨ ਅਤੇ ਜਲਦ ਹੀ ਉਹ ਆਪਣੀ ਇਸ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ਅਤੇ ਦਰਸ਼ਕ ਵੀ ਪਾਲੀਵੁੱਡ ਦੀ ਇਸ ਨਵੀਂ ਜੋੜੀ ਨੂੰ ਵੇਖਣ ਦੇ ਲਈ ਪੱਬਾਂ ਭਾਰ ਹਨ।  

- GTC Pollywood

Top Stories