ਅਦਾਕਾਰਾ ਸਤਵੰਤ ਕੌਰ ਵੀ ਗਰਮੀ ਦੌਰਾਨ ਸ਼ੂਟਿੰਗ ਕਰਦੇ ਹੋਏ ਨਜ਼ਰ ਆਏ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ "ਕੱਲ੍ਹ ਬਹੁਤ ਗਰਮੀ ਸੀ ਤੇ ਸੀਨ ਵੀ ਵੇਹੜੇ ਚ ਕਰਨਾ ਸੀ ਤੌਬਾ ਬੋਲ ਗਈ ਸਾਰਿਆ ਦੀ"
Add GTC Pollywood on Google
ਅਦਾਕਾਰਾ ਸਤਵੰਤ ਕੌਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਜਿਸ ਤੋਂ ਲਗਾਤਾਰ ਉਹ ਵੀਡੀਓਜ਼ ਵੀ ਸਾਂਝੇ ਕੀਤੇ ਹਨ। ਪਰ ਪੰਜਾਬ ‘ਚ ਇਨ੍ਹੀਂ ਦਿਨੀਂ ਗਰਮੀ ਸਿਖਰਾਂ ‘ਤੇ ਹੈ ਅਤੇ ਇਸ ਤੱਪਦੀ ਗਰਮੀ ‘ਚ ਅਦਾਕਾਰਾਂ ਨੂੰ ਫ਼ਿਲਮ ਦਾ ਸ਼ੂਟ ਕਰਨਾ ਪੈ ਰਿਹਾ ਹੈ। ਅਦਾਕਾਰਾ ਸਤਵੰਤ ਕੌਰ ਵੀ ਗਰਮੀ ਦੌਰਾਨ ਸ਼ੂਟਿੰਗ ਕਰਦੇ ਹੋਏ ਨਜ਼ਰ ਆਏ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ "ਕੱਲ੍ਹ ਬਹੁਤ ਗਰਮੀ ਸੀ ਤੇ ਸੀਨ ਵੀ ਵੇਹੜੇ ਚ ਕਰਨਾ ਸੀ ਤੌਬਾ ਬੋਲ ਗਈ ਸਾਰਿਆ ਦੀ"।

ਸਤਵੰਤ ਕੌਰ ਦਾ ਵਰਕ ਫ੍ਰੰਟ
ਸਤਵੰਤ ਕੌਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮੌਕਾ ਗੁਰਦਾਸ ਮਾਨ ਨੇ ਦਿੱਤਾ ਸੀ । ਉਹ ਗੁਰਦਾਸ ਮਾਨ ਦੇ ਗੀਤ ‘ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ’ ‘ਚ ਨਜ਼ਰ ਆਏ ਸਨ।

ਇਸ ਗੀਤ ‘ਚ ਉਨ੍ਹਾਂ ਦਾ ਇੱਕ ਛੋਟਾ ਜਿਹਾ ਰੋਲ ਸੀ। ਪਰ ਇਸੇ ਗੀਤ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ‘ਚ ਆਫਰ ਮਿਲਣੇ ਸ਼ੁਰੂ ਹੋਏ ਸਨ। ਉਨ੍ਹਾਂ ਨੇ ਫ਼ਿਲਮ ਸਰਗੀ, ਦੇਵ ਡੀ, ਇੱਕ ਜਿੰਦ, ਇੱਕ ਜਾਨ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ।
- GTC Pollywood