ਬੱਬੂ ਮਾਨ ਜਲਦ ਹੀ ਟਰੱਕ ਡਰਾਈਵਰ ਵੀਰਾਂ ਦੇ ਲਈ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਕੀਤਾ ਹੇ। ਇਸ ਇੰਟਰਵਿਊ ਦੇ ਦੌਰਾਨ ਬੱਬੂ ਮਾਨ ਦੱਸ ਰਹੇ ਹਨ ਕਿ ਪੰਜਾਬ ਨੂੰ ਖੁਸ਼ਹਾਲ ਕਰਨ ‘ਚ ਟਰੱਕਾਂ ਵਾਲੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਇੱਕ ਗੀਤ ਜੋ ਬਹੁਤ ਸੋਹਣਾ ਹੈ ਉਨ੍ਹਾਂ ਦੇ ਵੱਲੋਂ ਲਿਖਿਆ ਗਿਆ ਹੈ ਜਲਦ ਹੀ ਉਹ ਇਸ ਗੀਤ ਨੂੰ ਰਿਲੀਜ਼ ਕਰਨਗੇ ।
Add GTC Pollywood on Google

ਬੱਬੂ ਮਾਨ ਨੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਟਰੱਕ ਡਰਾਈਵਰ ਵੀਰਾਂ ਵੱਲੋਂ ਪਾਏ ਗਏ ਯੋਗਦਾਨ ਦੇ ਬਾਰੇ ਵੀ ਦੱਸਿਆ ਹੈ। ਬੱਬੂ ਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।
_03538f45ab441d64168533690fb80e2f_1280X720.webp)
ਬੱਬੂ ਮਾਨ ਦਾ ਵਰਕ ਫ੍ਰੰਟ
ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਹ ਜਿੱਥੇ ਵਧੀਆ ਗਾਇਕ ਹਨ, ਉੱਥੇ ਵੀ ਵਧੀਆ ਗੀਤਕਾਰ ਵੀ ਹਨ ਅਤੇ ਉਨ੍ਹਾਂ ਦੇ ਜ਼ਿਆਦਾਤਰ ਗੀਤ ਖੁਦ ਦੇ ਵੱਲੋਂ ਹੀ ਲਿਖੇ ਗਏ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਜਲਦ ਹੀ ਉਨ੍ਹਾਂ ਦੀ ਯੋਗਰਾਜ ਸਿੰਘ ਦੇ ਨਾਲ ਫ਼ਿਲਮ ‘ਅਸੀਂ ਬਾਗੀ ਚੰਗੇ’ ਵੀ ਆ ਰਹੀ ਹੈ।
- GTC Pollywood