ਗਾਇਕਾ ਸਰਗੀ ਮਾਨ ਜਲਦ ਹੀ ਆਪਣੇ ਨਵੇਂ ਗੀਤ ‘ਤੇਰੇ ਕਰਕੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ। ਇਸ ਗੀਤ ਦੇ ਬੋਲ ਦਿਲਬਰ ਮਾਨ ਦੇ ਵੱਲੋਂ ਲਿਖੇ ਗਏ ਹਨ ਅਤੇ ਸੰਗੀਤਬੱਧ ਵੀ ਉਨ੍ਹਾਂ ਦੇ ਵੱਲੋਂ ਹੀ ਕੀਤਾ ਗਿਆ ਹੈ।ਮਿਊਜ਼ਿਕ ਰੀਅਲ ਸੱਚ ਦਾ ਹੋਵੇਗਾ।
Add GTC Pollywood on Google
ਗਾਇਕਾ ਸਰਗੀ ਮਾਨ (Sargi Maan) ਜਲਦ ਹੀ ਆਪਣੇ ਨਵੇਂ ਗੀਤ ‘ਤੇਰੇ ਕਰਕੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ। ਇਸ ਗੀਤ ਦੇ ਬੋਲ ਦਿਲਬਰ ਮਾਨ ਦੇ ਵੱਲੋਂ ਲਿਖੇ ਗਏ ਹਨ ਅਤੇ ਸੰਗੀਤਬੱਧ ਵੀ ਉਨ੍ਹਾਂ ਦੇ ਵੱਲੋਂ ਹੀ ਕੀਤਾ ਗਿਆ ਹੈ।ਮਿਊਜ਼ਿਕ ਰੀਅਲ ਸੱਚ ਦਾ ਹੋਵੇਗਾ। ਸਰਗੀ ਮਾਨ ਨੇ ਸੋਸ਼ਲ ਮੀਡੀਆ ‘ਤੇ ਇਸ ਗੀਤ ਦੇ ਪੋਸਟਰ ਨੂੰ ਸਾਂਝਾ ਕੀਤਾ ਹੈ। ਇਹ ਗੀਤ ਕਿਸੇ ਵੀ ਵੇਲੇ ਰਿਲੀਜ਼ ਹੋ ਸਕਦਾ ਹੈ। ਗੀਤ ਦਾ ਫੈਨਸ ਦੇ ਵੱਲੋਂ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਸਰਗੀ ਮਾਨ ਦਾ ਵਰਕ ਫ੍ਰੰਟ
ਸਰਗੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕੁਝ ਕੁ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।

ਗਾਇਕਾ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ‘ਚ ਉਨ੍ਹਾਂ ਨੇ ਗਾਇਆ ਸੀ ‘ਜਿਸਮਾਂ ਤੋਂ ਪਾਰ ਦੀ ਗੱਲ ਏ’ ਇਸ ਤੋਂ ਬਾਅਦ ਉਹ ਰਾਤੋ ਰਾਤ ਚਰਚਾ ‘ਚ ਆ ਗਈ ਸੀ ।

ਜਿਸ ਤੋਂ ਬਾਅਦ ਉਹਨਾਂ ਨੂੰ ਗੀਤਾਂ ਦੇ ਆਫਰ ਆਉਣ ਲੱਗ ਪਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।
- GTC Pollywood