logo
logo

‘GTC VYBE’‘ਚ ਗਿੱਪੀ ਗਰੇਵਾਲ, ਆਤਿਸ਼ ਸਣੇ ਕਈ ਪੰਜਾਬੀ ਗਾਇਕਾਂ ਨੇ ਲਾਈਆਂ ਰੌਣਕਾਂ, ਵੱਡੀ ਗਿਣਤੀ ‘ਚ ਦਰਸ਼ਕਾਂ ਨੇ ਮਾਣਿਆ ਸ਼ੋਅ ਦਾ ਅਨੰਦ

ਜੀਟੀਸੀ ਪੰਜਾਬੀ ਦੇ ਵੱਲੋਂ ‘ਜੀਟੀਸੀ ਵਾਈਬਸ’ ਨਾਂਅ ਦਾ ਪ੍ਰੋਗਰਾਮ ਕਰਵਾਇਆ ਗਿਆ । ਜਿਸ ‘ਚ ਪੰਜਾਬ ਦੇ ਨਾਮੀ ਗਾਇਕਾਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ। ਇਸ ਮੌਕੇ ਜੀਟੀਸੀ ਪੰਜਾਬੀ ਦੇ ਫਾਊਂਡਰ, ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਵੀ ਮੌਜੂਦ ਰਹੇ ਅਤੇ ਆਏ ਹੋਏ ਸੈਲੀਬ੍ਰੇਟੀਜ਼  ਦਾ ਉਨ੍ਹਾਂ ਦੇ ਵੱਲੋਂ ਸੁਆਗਤ ਵੀ ਕੀਤਾ ਗਿਆ।ਗਾਇਕ ਗਿੱਪੀ ਗਰੇਵਾਲ,  ਏਕਮ ਚਨੌਲੀ, ਆਤਿਸ਼, ਜਿਗਰ ਨੇ ਪਰਫਾਰਮ ਕੀਤਾ ।

ਇਸ ਤੋਂ ਇਲਾਵਾ ਲੱਖੀ ਘੁੰਮਣ,ਟੀਪੂ ਸੁਲਤਾਨ ਆਪਣੀ ਸ਼ਾਨਦਾਰ ਪੇਸ਼ਕਾਰੀਆਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ।ਗਿੱਪੀ ਗਰੇਵਾਲ ਤੇ ਆਤਿਸ਼ ਦੀ ਧਮਾਕੇਦਾਰ ਪਰਫਾਰਮੈਂਸ ਤੇ ਹਰ ਕੋਈ ਝੂਮਦਾ ਹੋਇਆ ਨਜ਼ਰ ਆਇਆ ।

ਇਸ ਮੌਕੇ ਸ਼ਹਿਨਾਜ਼ ਗਿੱਲ ਦੀ  ਮੌਜੂਦਗੀ ਨੇ ਸਭ ਦਾ ਧਿਆਨ ਖਿੱਚਿਆ । ਬੀਤੀ ਸ਼ਾਮ ਦੇਸ਼ ਭਗਤ ਯੂਨੀਵਰਸਿਟੀ ਵਿਖੇ ਹੋਏ ਇਸ ‘ਜੀਟੀਸੀ ਵਾਈਬਸ’ ‘ਚ ‘ਸੁਰਤਾਜ ਆਫ਼ ਪੰਜਾਬ’ ਦਾ ਟਾਈਟਲ ਜਿੱਤਣ ਵਾਲੇ ਸੁਮਿਤ ਅਤੇ ਹਾਰਦਿਕ ਵੀ ਆਪਣੀ ਪਰਫਾਰਮੈਂਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।ਇਸ ਸ਼ੋਅ ਦੇ ਦੌਰਾਨ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ । 

ਕਈ ਪੰਜਾਬੀ ਅਦਾਕਾਰ ਵੀ ਪਹੁੰਚੇ 

‘ਜੀਟੀਸੀ ਵਾਈਬਸ’ ਸ਼ੋਅ ਦੇ ਦੌਰਾਨ ਪੰਜਾਬੀ ਇੰਡਸਟਰੀ ਦੀ ਨਵੀਂ ਜੋੜੀ ਸਿਦਕ ਗਿੱਲ ਤੇ ਜਾਨਿਆ ਵੀ ਨਜ਼ਰ ਆਏ ਅਤੇ ਇਸ ਤੋਂ ਇਲਾਵਾ ਪਿੰ੍ਰਸ ਕੰਵਲਜੀਤ ਸਿੰਘ ਸਣੇ ਹੋਰ ਕਈ ਕਲਾਕਾਰ ਵੀ ਇਸ ਪ੍ਰੋਗਰਾਮ ‘ਚ ਪਹੁੰਚੇ ਹੋਏ ਸਨ । ਵਿਦਿਆਰਥੀਆਂ ਨੇ ਇਸ ਸ਼ੋਅ ਦਾ ਖੂਬ ਅਨੰਦ ਮਾਣਿਆ ਅਤੇ ਦੇਰ ਰਾਤ ਤੱਕ ਚੱਲੇ ਇਸ ਸ਼ੋਅ ਨੂੰ ਵੇਖਣ ਦੇ ਲਈ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ। 

- GTC Pollywood

Top Stories