ਸ਼ਾਹਰੁਖ ਖ਼ਾਨ ਦਾ ਜਨਮਦਿਨ: ਭਾਰਤੀ ਰੇਲਵੇ ਨਾਲ ਜੁੜਿਆ ਉਹ ਸਫ਼ਰ, ਜਿਸ ਨੇ ਬਣਾਇਆ ਬਾਲੀਵੁੱਡ ਦਾ ਬਾਦਸ਼ਾਹ
ਸ਼ਾਹਰੁਖ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਤੋਂ ਕੀਤੀ ਸੀ। ਛੋਟੇ ਪਰਦੇ ’ਤੇ ਆਪਣੀ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਵੱਲ ਰੁਖ਼ ਕੀਤਾ। ਸਾਲ 1992 ਵਿੱਚ ਫ਼ਿਲਮ ‘ਦੀਵਾਨਾ’ ਰਾਹੀਂ ਉਨ੍ਹਾਂ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਅਜਿਹੀਆਂ ਫ਼ਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਘਰ-ਘਰ ਵਿੱਚ ਮਸ਼ਹੂਰ ਕਰ ਦਿੱਤਾ।
ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਅੱਜ ਆਪਣਾ 61ਵਾਂ ਜਨਮਦਿਨ ਮਨਾ ਰਹੇ ਹਨ। ਆਪਣੀ ਅਦਾਕਾਰੀ, ਰੋਮਾਂਟਿਕ ਅੰਦਾਜ਼ ਅਤੇ ਦਮਦਾਰ ਸ਼ਖ਼ਸੀਅਤ ਨਾਲ ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਸ਼ਾਹਰੁਖ ਦਾ ਫ਼ਿਲਮੀ ਸਫ਼ਰ ਕਈ ਦਿਲਚਸਪ ਮੋੜਾਂ ਵਿੱਚੋਂ ਲੰਘਿਆ ਹੈ। ਅੱਜ ਉਨ੍ਹਾਂ ਨੂੰ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ, ਪਰ ਇਸ ਮੁਕਾਮ ਤੱਕ ਪਹੁੰਚਣ ਪਿੱਛੇ ਸਾਲਾਂ ਦੀ ਮਿਹਨਤ ਅਤੇ ਸੰਘਰਸ਼ ਦੀ ਕਹਾਣੀ ਹੈ।ਸ਼ਾਹਰੁਖ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਤੋਂ ਕੀਤੀ ਸੀ। ਛੋਟੇ ਪਰਦੇ ’ਤੇ ਆਪਣੀ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਵੱਲ ਰੁਖ਼ ਕੀਤਾ। ਸਾਲ 1992 ਵਿੱਚ ਫ਼ਿਲਮ ‘ਦੀਵਾਨਾ’ ਰਾਹੀਂ ਉਨ੍ਹਾਂ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਅਜਿਹੀਆਂ ਫ਼ਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਘਰ-ਘਰ ਵਿੱਚ ਮਸ਼ਹੂਰ ਕਰ ਦਿੱਤਾ।

ਰੇਲਵੇ ਨਾਲ ਜੁੜਿਆ ਸ਼ਾਹਰੁਖ ਦਾ ਯਾਦਗਾਰ ਸਫ਼ਰ
ਸ਼ਾਹਰੁਖ ਖ਼ਾਨ ਦੇ ਕਰੀਅਰ ਵਿੱਚ ਰੇਲਗੱਡੀਆਂ ਅਤੇ ਰੇਲਵੇ ਸਟੇਸ਼ਨਾਂ ਨਾਲ ਜੁੜੇ ਕਈ ਯਾਦਗਾਰ ਦ੍ਰਿਸ਼ ਵੀ ਦੇਖਣ ਨੂੰ ਮਿਲੇ ਹਨ। ਉਨ੍ਹਾਂ ਦੀਆਂ ਫ਼ਿਲਮਾਂ ਵਿੱਚ ਰੇਲਗੱਡੀ ਸਿਰਫ਼ ਸਫ਼ਰ ਦਾ ਸਾਧਨ ਨਹੀਂ, ਸਗੋਂ ਕਈ ਵਾਰ ਪਿਆਰ, ਵਿਛੋੜੇ ਅਤੇ ਮਿਲਾਪ ਦੀ ਕਹਾਣੀ ਦਾ ਅਹਿਮ ਹਿੱਸਾ ਬਣੀ।ਖ਼ਾਸ ਕਰਕੇ ਫ਼ਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਰੇਲਵੇ ਸਟੇਸ਼ਨ ਵਾਲਾ ਦ੍ਰਿਸ਼ ਅੱਜ ਵੀ ਦਰਸ਼ਕਾਂ ਦੇ ਮਨਾਂ ਵਿੱਚ ਵਸਿਆ ਹੋਇਆ ਹੈ। ਇਸ ਫ਼ਿਲਮ ਨੇ ਸ਼ਾਹਰੁਖ ਨੂੰ ਰੋਮਾਂਸ ਦੇ ਬਾਦਸ਼ਾਹ ਵਜੋਂ ਨਵੀਂ ਪਛਾਣ ਦਿੱਤੀ। ਇਸ ਤੋਂ ਬਾਅਦ ਵੀ ਉਨ੍ਹਾਂ ਦੀਆਂ ਕਈ ਫ਼ਿਲਮਾਂ ਵਿੱਚ ਰੇਲਵੇ ਨਾਲ ਜੁੜੇ ਦ੍ਰਿਸ਼ ਦਰਸ਼ਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਬਣੇ।ਸ਼ਾਹਰੁਖ ਦੀ ਕਾਮਯਾਬੀ ਦਾ ਸਫ਼ਰ ਸਿਰਫ਼ ਫ਼ਿਲਮਾਂ ਤੱਕ ਸੀਮਤ ਨਹੀਂ ਰਿਹਾ। ਉਨ੍ਹਾਂ ਨੇ ਆਪਣੀ ਅਦਾਕਾਰੀ ਅਤੇ ਮਿਹਨਤ ਦੇ ਦਮ ’ਤੇ ਕੌਮਾਂਤਰੀ ਪੱਧਰ ’ਤੇ ਵੀ ਵੱਖਰੀ ਪਛਾਣ ਬਣਾਈ ਹੈ। ਅੱਜ ਉਨ੍ਹਾਂ ਦਾ ਜਨਮਦਿਨ ਦੁਨੀਆ ਭਰ ਵਿੱਚ ਮੌਜੂਦ ਪ੍ਰਸ਼ੰਸਕਾਂ ਲਈ ਕਿਸੇ ਜਸ਼ਨ ਤੋਂ ਘੱਟ ਨਹੀਂ ਹੈ।

‘ਛਈਆਂ-ਛਈਆਂ’ ਨੇ ਰੇਲਗੱਡੀ ’ਤੇ ਰਚਿਆ ਇਤਿਹਾਸ, ਸ਼ਾਹਰੁਖ ਖ਼ਾਨ ਦਾ ਅੰਦਾਜ਼ ਅੱਜ ਵੀ ਹੈ ਯਾਦਗਾਰ
‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦੀ ਸਫ਼ਲਤਾ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਫ਼ਿਲਮ ‘ਦਿਲ ਸੇ’ ਵਿੱਚ ਅਜਿਹਾ ਜਾਦੂ ਦਿਖਾਇਆ, ਜਿਸ ਨੂੰ ਦਰਸ਼ਕ ਅੱਜ ਤੱਕ ਨਹੀਂ ਭੁੱਲ ਸਕੇ। ਸਾਲ 1998 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਦਾ ਗੀਤ ‘ਛੱਈਆਂ-ਛੱਈਆਂ’ ਬਾਲੀਵੁੱਡ ਦੇ ਸਭ ਤੋਂ ਯਾਦਗਾਰ ਗੀਤਾਂ ਵਿੱਚ ਸ਼ਾਮਲ ਹੋ ਗਿਆ।ਇਸ ਗੀਤ ਦੀ ਸਭ ਤੋਂ ਖ਼ਾਸ ਗੱਲ ਸੀ ਸ਼ਾਹਰੁਖ ਖ਼ਾਨ ਅਤੇ ਮਲਾਇਕਾ ਅਰੋੜਾ ਦੀ ਰੇਲਗੱਡੀ ਦੀ ਛੱਤ ’ਤੇ ਕੀਤੀ ਗਈ ਡਾਂਸ ਪਰਫਾਰਮੈਂਸ।
ਚੱਲਦੀ ਰੇਲਗੱਡੀ ’ਤੇ ਫ਼ਿਲਮਾਇਆ ਗਿਆ ਇਹ ਗੀਤ ਆਪਣੇ ਸਮੇਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ। ਸ਼ਾਹਰੁਖ ਦੇ ਜੋਸ਼ੀਲੇ ਅੰਦਾਜ਼ ਅਤੇ ਮਲਾਇਕਾ ਦੇ ਸ਼ਾਨਦਾਰ ਡਾਂਸ ਨੇ ਇਸ ਗੀਤ ਨੂੰ ਵੱਖਰੀ ਪਛਾਣ ਦਿੱਤੀ।ਗੀਤ ਨੂੰ ਏ.ਆਰ. ਰਹਿਮਾਨ ਨੇ ਸੰਗੀਤ ਦਿੱਤਾ ਸੀ, ਜਦਕਿ ਇਸ ਨੂੰ ਸੁਖਵਿੰਦਰ ਸਿੰਘ ਅਤੇ ਸਪਨਾ ਅਵਸਥੀ ਨੇ ਆਪਣੀ ਆਵਾਜ਼ ਨਾਲ ਸਜਾਇਆ। ਗੀਤ ਦੇ ਬੋਲ ਗੁਲਜ਼ਾਰ ਨੇ ਲਿਖੇ ਸਨ। ਇਸ ਦੀ ਕੋਰੀਓਗ੍ਰਾਫੀ ਫ਼ਰਾਹ ਖ਼ਾਨ ਨੇ ਕੀਤੀ ਸੀ।