logo
logo

ਅਕਸ਼ੇ ਕੁਮਾਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਫਲਾਈਟ ਮਿਸ ਹੋਣ ‘ਤੇ ਕਿਵੇਂ ਬਦਲੀ ਅਦਾਕਾਰ ਦੀ ਕਿਸਮਤ

ਅਕਸ਼ੇ ਕੁਮਾਰ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।ਅੱਜ ਅਦਾਕਾਰ ਆਪਣਾ ਜਨਮ ਦਿਨ ਮਨਾ ਰਹੇ ਹਨ । ਇਸ ਮੌਕੇ ‘ਤੇ ਵਿਦਿਆ ਬਾਲਨ ਨੇ ਅਕਸ਼ੇ ਕੁਮਾਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਅਦਾਕਾਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਅੱਜ ਉੁਨ੍ਹਾਂ ਦੇ ਜਨਮ ਦਿਨ ‘ਤੇ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਦੱਸਾਂਗੇ। ਜਿਨ੍ਹਾਂ ਦਾ ਸਬੰਧ ਉਨ੍ਹਾਂ ਦੇ ਫ਼ਿਲਮਾਂ ‘ਚ ਆਉਣ ਦੇ ਨਾਲ ਹੈ। 

1967 ‘ਚ ਹੋਇਆ ਜਨਮ 

ਅਕਸ਼ੇ ਕੁਮਾਰ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ‘ਚ 9 ਸਤੰਬਰ 1967 ‘ਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂਅ ਹਰੀਓਮ ਭਾਟੀਆ ਹੈ, ਪਰ ਇੰਡਸਟਰੀ ‘ਚ ਉਹ ਅਕਸ਼ੇ ਕੁਮਾਰ ਦੇ ਨਾਂਅ ਨਾਲ ਮਸ਼ਹੂਰ ਹਨ।ਮਾਡਲਿੰਗ ਦੇ ਦਿਨਾਂ ਦੌਰਾਨ ਉਨ੍ਹਾਂ ਦੀ ਮੁਲਾਕਾਤ ਪੂਜਾ ਬੱਤਰਾ ਦੇ ਨਾਲ ਹੋਈ ਸੀ।ਪੂਜਾ ਬੱਤਰਾ ਵੀ ਮਾਡਲਿੰਗ ਕਰਦੀ ਸੀ ਅਤੇ ਇਸੇ ਦੌਰਾਨ ਅਕਸ਼ੇ ਦੀ ਮੁਲਾਕਾਤ ਪੂਜਾ ਦੇ ਨਾਲ ਹੋਈ ਅਤੇ ਪੂਜਾ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮੀ ਪਾਰਟੀਆਂ ‘ਚ ਜਾਣਾ ਸ਼ੁਰੂ ਕਰ ਦਿੱਤਾ ।ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਫ਼ਿਲਮਾਂ ਦੇ ਲਈ ਆਫਰ ਮਿਲਣੇ ਸ਼ੁਰੂ ਹੋ ਗਏ ਸਨ।

ਮਾਰਸ਼ਲ ਆਰਟਸ ‘ਚ ਵੀ ਮਾਹਿਰ 

ਅਕਸ਼ੇ ਕੁਮਾਰ ਮਾਰਸ਼ਲ ਆਰਟਸ ‘ਚ ਵੀ ਮਾਹਿਰ ਰਹੇ ਹਨ ਅਤੇ ਤਾਇਕਵਾਡੋ ਉਹ ਬਲੈਕ ਬੈਲਟ ਸਨ। ਮਾਰਸ਼ਲ ਆਰਟਸ ਦੀ ਉਨ੍ਹਾਂ ਨੇ ਕਈਆਂ ਨੂੰ ਟ੍ਰੇਨਿੰਗ ਵੀ ਦਿੱਤੀ । ਇਸ ਦੇ ਨਾਲ ਬਤੌਰ ਸ਼ੈੱਫ ਵੀ ਉਨ੍ਹਾਂ ਨੇ ਕੰਮ ਕੀਤਾ ਹੈ। 

ਫਲਾਈਟ ਮਿਸ ਹੋਣ ‘ਤੇ ਮਿਲਿਆ ਮੌਕਾ 

ਅਕਸ਼ੇ ਕੁਮਾਰ ਮਾਡਲਿੰਗ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਕੰਮ ਕਰਨਾ ਚਾਹੁੰਦੇ ਸਨ।ਇਸ ਲਈ ਉਹ ਫ਼ਿਲਮ ਦੇ ਪ੍ਰੋਡਿਊਸਰਾਂ ਕੋਲ ਚੱਕਰ ਕੱਟਣ ਲੱਗ ਪਏ।ਇਸੇ ਦੌਰਾਨ ਉਨ੍ਹਾਂ ਨੇ ਇੱਕ ਐਡ ਦੀ ਸ਼ੂਟਿੰਗ ਦੇ ਲਈ ਬੈਂਗਲੁਰੂ ਜਾਣਾ ਸੀ ਪਰ ਗਲਤਫਹਿਮੀ ਦੇ ਕਾਰਨ ਉਨ੍ਹਾਂ ਦੀ ਫਲਾਈਟ ਮਿਸ ਹੋ ਗਈ ਅਤੇ ਉਹ ਆਪਣਾ ਟਾਈਮ ਪਾਸ ਕਰਨ ਦੇ ਲਈ ਘੁੰਮਣ ਲੱਗ ਪਏ ਤੇ ਘੁੰਮਦੇ ਘੁੰਮਦੇ ਉਹ ਇੱਕ ਪ੍ਰੋਡਿਊਸਰ ਦੇ ਦਫਤਰ ‘ਚ ਪਹੁੰਚ ਗਏ ਅਤੇ ਪ੍ਰਮੋਦ ਚਕਰਵਰਤੀ ਨਾਂਅ ਦੇ ਸ਼ਖਸ ਦੇ ਕੋਲ ਪਹੁੰਚ ਗਏ ਅਤੇ ਉਨ੍ਹਾਂ ਨੇ ਹੀ ‘ਦੀਦਾਰ’ ਫ਼ਿਲਮ ‘ਚ ਬਤੌਰ ਐਕਟਰ ਅਕਸ਼ੇ ਨੂੰ ਰੋਲ ਦਿੱਤਾ ।

- GTC Pollywood

Top Stories