ਅਦਾਕਾਰਾ ਪ੍ਰੀਤੀ ਸੱਪਰੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਪ੍ਰੀਤੀ ਸੱਪਰੂ ਅਦਾਕਾਰਾ ਉਪਾਸਨਾ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਨਜ਼ਰ ਆ ਰਹੇ ਹਨ। ਪ੍ਰੀਤੀ ਸੱਪਰੂ ਨੇ ਉਪਾਸਨਾ ਸਿੰਘ ਦੇ ਹੌਸਲੇ ਦੀ ਵੀ ਤਾਰੀਫ ਕੀਤੀ ਤੇ ਕਿਹਾ ਕਿ ਉਪਾਸਨਾ ਸਿੰਘ ਹਮੇਸ਼ਾ ਡੱਟ ਕੇ ਖੜ੍ਹੇ ਰਹੇ ਹਨ।
Add GTC Pollywood on Google
ਅਦਾਕਾਰਾ ਪ੍ਰੀਤੀ ਸੱਪਰੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਪ੍ਰੀਤੀ ਸੱਪਰੂ ਅਦਾਕਾਰਾ ਉਪਾਸਨਾ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਨਜ਼ਰ ਆ ਰਹੇ ਹਨ। ਪ੍ਰੀਤੀ ਸੱਪਰੂ ਨੇ ਉਪਾਸਨਾ ਸਿੰਘ ਦੇ ਹੌਸਲੇ ਦੀ ਵੀ ਤਾਰੀਫ ਕੀਤੀ ਤੇ ਕਿਹਾ ਕਿ ਉਪਾਸਨਾ ਸਿੰਘ ਹਮੇਸ਼ਾ ਡੱਟ ਕੇ ਖੜ੍ਹੇ ਰਹੇ ਹਨ। ਦੱਸ ਦਈਏ ਕਿ ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਦਾ ਬੀਤੇ ਕਈ ਦਿਨਾਂ ਤੋਂ ਕਲੇਸ਼ ਚੱਲ ਰਿਹਾ ਸੀ ।

ਜਿਸ ਤੋਂ ਬਾਅਦ ਅਦਾਕਾਰਾ ਕੁਨਿਕਾ ਵੀ ਉਨ੍ਹਾਂ ਦੇ ਹੱਕ ‘ਚ ਨਿੱਤਰੀ ਸੀ ।ਕੁਨਿਕਾ ਨੇ ਸਪੱਸ਼ਟ ਕੀਤਾ ਸੀ ਕਿ ਉਹ ਸਿੰਟਾ ਦੀ ਮੈਂਬਰ ਹੈ ਅਤੇ ਇਸੇ ਕਾਰਨ ਉਹ ਉਪਾਸਨਾ ਦੇ ਨਾਲ ਖੜ੍ਹੀ ਹੈ।ਉਪਾਸਨਾ ਸਿੰਘ ਨੇ ਆਪਣੇ ਕਾਰਜ ਕਾਲ ਤੇ ਅਧਿਕਾਰਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਜਨਰਲ ਸੈਕਟਰੀ ਵਰਗੇ ਮਹੱਤਵਪੂਰਨ ਅਹੁਦੇ ਤੇ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਲੈਟਰਹੈੱਡ ਤੱਕ ਮੁਹਈਆ ਨਹੀਂ ਕਰਵਾਇਆ ਗਿਆ।
ਇਸ ਦੇ ਨਾਲ ਹੀ ਉਪਾਸਨਾ ਸਿੰਘ ਨੇ ਇਹ ਇਲਜ਼ਾਮ ਵੀ ਲਗਾਏ ਸਨ ਕਿ ਉਨ੍ਹਾਂ ਦੇ ਨਾਲ ਖੜ੍ਹੇ ਮੈਂਬਰਾਂ ਨੂੰ ਕਥਿਤ ਤੌਰ ‘ਤੇ ਸਨਮਾਨ ਨਹੀਂ ਦਿੱਤਾ ਗਿਆ ਤੇ ਗਲਤ ਤਰੀਕੇ ਦੇ ਨਾਲ ਟ੍ਰੀਟ ਕੀਤਾ ਗਿਆ। ਜਿਸ ਤੋਂ ਬਾਅਦ ਪ੍ਰੀਤੀ ਸੱਪਰੂ ਤੇ ਹੋਰ ਮੈਂਬਰਾਂ ਦੇ ਵੱਲੋਂ ਇੱਕ ਇੱਕਠ ਕੀਤਾ ਗਿਆ।ਜਿਸ ‘ਚ ਉਪਾਸਨਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ।
- GTC Pollywood