logo
logo

ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਨੇ ਫੈਨਸ ਨਾਲ ਸਾਂਝੀ ਕੀਤੀ ਜ਼ਰੂਰੀ ਜਾਣਕਾਰੀ,ਕਿਹਾ ‘ਮੇਰਾ ਨਾਮ ਵਰਤ ਕੇ ਕੋਈ ਨਿਵੇਸ਼ ਕਰਨ ਲਈ ਕਹਿੰਦਾ ਹੈ ਤਾਂ….’

ਪੰਜਾਬੀ ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ “ਜੇ ਕੋਈ ਵਿਅਕਤੀ ਮੇਰਾ ਨਾਮ ਵਰਤ ਕੇ ਜਾਂ ਆਪਣੇ ਆਪ ਨੂੰ ਮੇਰੀ ਟੀਮ ਦਾ ਮੈਂਬਰ ਦੱਸ ਕੇ ਤੁਹਾਡੇ ਨਾਲ ਕਿਸੇ ਫ਼ਿਲਮ ਪ੍ਰੋਡਕਸ਼ਨ ਪ੍ਰੋਜੈਕਟ ‘;ਚ ਨਿਵੇਸ਼ ਕਰਨ ਦੇ ਲਈ ਸੰਪਰਕ ਕਰੇ ਤਾਂ ਕਿਰਪਾ ਕਰਕੇ ਪਹਿਲਾਂ ਸਾਡੀ ਟੀਮ ਨਾਲ ਪੁਸ਼ਟੀ ਕੀਤੇ ਬਿਨ੍ਹਾਂ ਕੋਈ ਵੀ ਵਾਅਦਾ ਜਾਂ ਨਿਵੇਸ਼ ਨਾ ਕਰੋ।

ਅਸੀਂ ਕਿਸੇ ਵੀ ਵਿਅਕਤੀ ਨੂੰ ਆਪਣੇ ਵੱਲੋਂ ਨਿਵੇਸ਼ ਇੱਕਠਾ ਕਰਨ ਦਾ ਕੋਈ ਅਧਿਕਾਰ ਨਹੀਂ ਦਿੱਤਾ ਹੈ ਅਤੇ ਨਾ ਹੀ ਸਾਡਾ ਉਸ ਦੇ ਨਾਲ ਕੋਈ ਸਬੰਧ ਹੈ।ਜੇ ਫ਼ਿਲਮ ਪ੍ਰੋਡਕਸ਼ਨ ਵਿੱਚ ਨਿਵੇਸ਼ ਸਬੰਧੀ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਕਿਰਪਾ ਕਰਕੇ ਪਹਿਲਾਂ ਮੇਰੀ ਟੀਮ ਨਾਲ ਸੰਪਰਕ ਕਰੋ…..ਜਗਦੀਪ ਸਿੱਧੂ”। ਜਗਦੀਪ ਸਿੱਧੂ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

 

ਜਗਦੀਪ ਸਿੱਧੂ ਦਾ ਵਰਕ ਫ੍ਰੰਟ 

ਜਗਦੀਪ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਅਨੇਕਾਂ ਹੀ ਫ਼ਿਲਮਾਂ ਦੀ ਡਾਇਰੈਕਸ਼ਨ ਕੀਤੀ ਹੈ। ਜਿਸ ‘ਚ ਮੋਹ, ਕਿਸਮਤ, ਲੇਖ, ਸੁਫ਼ਨਾ ਸਣੇ ਕਈ ਫ਼ਿਲਮਾਂ ਬਣਾਈਆਂ ਹਨ ਅਤੇ ਉਨ੍ਹਾਂ ਦਾ ਡਾਇਰੈਕਸ਼ਨ ਦੇ ਖੇਤਰ ‘ਚ ਲਗਾਤਾਰ ਕੰਮ ਜਾਰੀ ਹੈ।ਫ਼ਿਲਮ ਡਾਇਰੈਕਸ਼ਨ ਦੇ ਨਾਲ-ਨਾਲ ਉਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ।

- GTC Pollywood

Top Stories