logo
logo

ਪੰਜਾਬੀ ਇੰਡਸਟਰੀ ‘ਚ ਡਰਾਊਣੀ ਫ਼ਿਲਮ ਦੀ ਐਂਟਰੀ, ’70 ਸਿਆਲ’ ਦਾ ਐਲਾਨ

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੇਂ-ਨਵੇਂ ਕੰਟੈਂਟ ‘ਤੇ ਫ਼ਿਲਮਾਂ ਬਣ ਰਹੀਆਂ ਹਨ। ਇਸੇ ਲੜੀ ਦੇ ਤਹਿਤ ਹੁਣ ਨਵੀਂ ਡਰਾਉਣੀ ਫ਼ਿਲਮ ‘70 ਸਿਆਲ’ ਦਾ ਐਲਾਨ ਹੋ ਗਿਆ ਹੈ। ਇਹ ਫ਼ਿਲਮ ਇਸੇ ਸਾਲ ਨਵੰਬਰ ‘ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਇੰਦਰਪਾਲ ਸਿੰਘ ਦੇ ਵੱਲੋਂ ਕੀਤੀ ਗਈ ਹੈ। ਜਦੋਂਕਿ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਰਵਨੀਤ ਕੌਰ ਚਾਹਲ, ਰਾਜੇਸ਼ ਅਰੋੜਾ ਅਤੇ ਅੰਸ਼ੂ ਮਿੱਡਾ ਦੇ ਵੱਲੋਂ।

ਅਦਾਕਾਰ ਜੋਬਨ ਸਿੰਘ ਨੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ “ਇੱਕ ਐਸੀ ਕਹਾਣੀ… ਜੋ ਨਾ ਕਦੇ ਕਹੀ ਗਈ, ਨਾ ਸੁਣੀ ਗਈ”। ਪੋਸਟਰ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਮਹਿਲਾ ਆਪਣੇ ਬੱਚੇ ਨੂੰ ਲੈ ਕੇ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਹੈ। ਜਦੋਂਕਿ ਸ਼ੀਸ਼ੇ ਚੋਂ ਇੱਕ ਚੁੜੇਲ ਉਸ ਬੱਚੇ ਨੂੰ ਆਪਣੇ ਕੋਲ ਬੁਲਾਉਂਦੀ ਹੋਈ ਨਜ਼ਰ ਆ ਰਹੀ ਹੈ।

ਪਹਿਲੀ ਨਜ਼ਰ ‘ਚ ਇਸ ਫ਼ਿਲਮ ਦਾ ਪੋਸਟਰ ਵੇਖਣ ਤੋਂ ਲੱਗਦਾ ਹੈ ਕਿ ਫ਼ਿਲਮ ‘ਚ ਦਿਲ ਦਹਿਲਾ ਦੇਣ ਵਾਲਾ ਹੌਰਰ ਮਸਾਲਾ ਵੇਖਣ ਨੂੰ ਮਿਲੇਗਾ। ਫ਼ਿਲਮ ਨੂੰ ਲੈ ਕੇ ਫ਼ਿਲਮ ਦੇ ਅਦਾਕਾਰ ਵੀ ਕਾਫੀ ਐਕਸਾਈਟਡ ਹਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੋਬਨਪ੍ਰੀਤ ਸਿੰਘ ਸਾਕ, ਜਹਾਨਕਿਲਾ,ਸੱਸ ਕੁੱਟਣੀ ਸਰੋਂ ਦੇ ਓਹਲੇ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। 

- GTC Pollywood

Top Stories