logo
logo

ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖਬਰ, ਮਸ਼ਹੂਰ ਗਾਇਕਾ ਤੇਜਵੀਰ ਰਾਜੂ ਦਾ ਦਿਹਾਂਤ

ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਪੰਜਾਬ ਦੀ ਮਸ਼ਹੂਰ ਗਾਇਕ ਤੇਜਵੀਰ ਰਾਜੂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਅਤੇ ਉਨ੍ਹਾਂ ਦੇ ਫੈਨਸ ਅਤੇ ਉਨ੍ਹਾਂ ਦੇ ਇੱਕ ਖ਼ਾਸ ਦੋਸਤ ਦੇ ਵੱਲੋਂ ਇਸ ਜਾਣਕਾਰੀ ਨੂੰ ਆਪਣੇ ਫੇਸਬੁੱਕ ਪੇਜ ‘ਤੇ ਸਾਂਝਾ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਸਾਂਝਾ ਕੀਤਾ ਗਿਆ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਕਿ ਗਾਇਕਾ ਦੀ ਮੌਤ ਕਿਵੇਂ ਹੋਈ । ਤੇਜਵੀਰ ਰਾਜੂ ਦੇ ਖ਼ਾਸ ਦੋਸਤ ਨੇ ਇਸ ਖ਼ਬਰ ਨੂੰ ਸਾਂਝਾ ਕਰਦੇ ਹੋਏ ਲਿਖਿਆ “ਮੇਰੀ ਵਧੀਆ ਦੋਸਤ ਅਤੇ ਪੰਜਾਬ ਦੀ ਮਸ਼ਹੂਰ ਗਾਇਕਾ ਤੇਜਵੀਰ ਰਾਜੂ ਸਾਡੇ ਵਿਚਕਾਰ ਨਹੀਂ ਰਹੇ।

ਤੇਜਵੀਰ ਰਾਜੂ ਦਾ ਪਿੰਡ ਸੇਮਾ ਕਲਾਂ ਸੀ। ਜਿੱਥੇ ਮੇਰੇ ਕਾਫੀ ਗਾਇਕ ਦੋਸਤ ਵੱਸਦੇ ਹਨ। ਜਿੰਨਾ ਵਿੱਚ ਸੁਲੱਖਣ ਪੂਹਲੀ ਅਤੇ ਬਲਕਾਰ ਸਿੱਧੂ ਪ੍ਰਮੁੱਖ ਹਨ।ਇਸ ਤਰ੍ਹਾਂ ਮੇਰਾ ਇਹਨਾਂ ਪਿੰਡਾਂ ਨਾਲ ਕਾਫੀ ਮੋਹ ਬਣਿਆ ਹੋਇਆ ਸੀ।ਮੇਰਾ ਦੋਸਤ ਗੱਗੀ ਵੀ ਸੇਮੇ ਦਾ ਰਹਿਣ ਵਾਲਾ ਹੈ।ਤੇਜਵੀਰ ਰਾਜੂ ਪਹਿਲਾਂ ਕਰਤਾਰ ਰਮਲੇ ਨਾਲ ਡਿਊਟ ਗਾਣੇ ਗਾਉਂਦੀ ਹੁੰਦੀ ਸੀ। ਉਹਨਾਂ ਨੇ ਬਹੁਤ ਸਾਰੇ ਖੁੱਲੇ ਅਖਾੜੇ ਕਰਤਾਰ ਰਮਲੇ ਨਾਲ ਮਿਲ ਕੇ ਲਾਏ। ਅੱਜ ਭਾਵੇਂ ਉਹ ਸਾਡੇ ਵਿਚਕਾਰ ਸਰੀਰਕ ਰੂਪ ਵਿਚ ਨਹੀਂ ਰਹੇ ਪਰ ਉਨ੍ਹਾਂ ਦੀ ਮਾਖਿਓਂ ਮਿੱਠੀ ਅਵਾਜ਼ ਹਮੇਸ਼ਾ ਸਾਡੇ ਕੰਨਾਂ ਵਿਚ ਮਿਠਾਸ ਘੋਲ ਦੀ ਰਹੇਗੀ। ਰੱਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਮਗਰੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ”।

- GTC Pollywood

Top Stories