ਜੱਸੀ ਗਿੱਲ ਦੇ ਪਰਿਵਾਰ ਨੇ ਖੇਤੀ ਦੇ ਨਾਲ-ਨਾਲ ਦੁਧਾਰੂ ਪਸ਼ੂ ਰੱਖੇ ਹੋਏ ਸਨ । ਪਸ਼ੂਆਂ ਦਾ ਦੁੱਧ ਡੇਅਰੀ ‘ਚ ਵੇਚਿਆ ਜਾਂਦਾ ਸੀ ਅਤੇ ਉਨ੍ਹਾਂ ਪੈਸਿਆਂ ਨੂੰ ਜੱਸੀ ਗਿੱਲ ਦੀ ਮਾਂ ਹੀ ਆਪਣੇ ਕੋਲ ਰੱਖਦੇ ਸਨ ਅਤੇ ਇਨ੍ਹਾਂ ਪੈਸਿਆਂ ਦੇ ਨਾਲ ਹੀ ਜੱਸੀ ਗਿੱਲ ਆਪਣੇ ਸੰਗੀਤ ਨਾਲ ਸਬੰਧਤ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ।ਇੱਕ ਸ਼ੋਅ ‘ਚ ਜੱਸੀ ਗਿੱਲ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਲਿਜਾਣ ‘ਚ ਉਨ੍ਹਾਂ ਦੀ ਮਾਂ ਦਾ ਵੱਡਾ ਹੱਥ ਹੈ।
Add GTC Pollywood on Google
ਜੱਸੀ ਗਿੱਲ ਦੇ ਮਾਤਾ ਜੀ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਕੈਂਸਰ ਅਤੇ ਕਿਡਨੀ ਦੀ ਬੀਮਾਰੀ ਦੇ ਕਾਰਨ ਕੱਲ੍ਹ ਉਨ੍ਹਾਂ ਨੇ ਗੁੜਗਾਂਵ ਦੇ ਇੱਕ ਨਿੱਜੀ ਹਸਪਤਾਲ ‘ਚ ਦਮ ਤੋੜ ਦਿੱਤਾ ਸੀ । ਜਿਸ ਤੋਂ ਬਾਅਦ ਅੱਜ ਜੱਸੀ ਗਿੱਲ ਦੇ ਜੱਦੀ ਪਿੰਡ ਜੰਡਾਲੀ ਵਿਖੇ ਉਨ੍ਹਾਂ ਦੀ ਮਾਤਾ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਅੰਤਿਮ ਸਸਕਾਰ ‘ਚ ਪਹੁੰਚ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ।ਗਾਇਕ ਰਣਜੀਤ ਬਾਵਾ, ਦੇਸੀ ਕਰਿਊ ਵਾਲਾ ਸੱਤਾ ਅਤੇ ਰਵਨੀਤ ਸਿੰਘ ਵੀ ਇਸ ਮੌਕੇ ਜੱਸੀ ਗਿੱਲ ਦੇ ਪਰਿਵਾਰ ਦੇ ਨਾਲ ਦੁੱਖ ਜਤਾਉਣ ਦੇ ਲਈ ਪਹੁੰਚੇ ।
_005c05f404e915e1beb6d7f6bfd9db1e_1280X720.webp)
ਜੱਸੀ ਗਿੱਲ ਦੇ ਕਰੀਅਰ ‘ਚ ਮਾਂ ਦਾ ਵੱਡਾ ਯੋਗਦਾਨ
ਜੱਸੀ ਗਿੱਲ ਨੂੰ ਕਾਲਜ ਸਮੇਂ ਤੋਂ ਹੀ ਗਾਉਣ ਦਾ ਸ਼ੌਂਕ ਸੀ । ਉਨ੍ਹਾਂ ਦਾ ਇਹ ਸ਼ੌਂਕ ਅੱਗੇ ਚੱਲ ਕੇ ਜੱਸੀ ਦਾ ਪ੍ਰੋਫੈਸ਼ਨ ਬਣ ਜਾਵੇਗਾ, ਇਹ ਜੱਸੀ ਗਿੱਲ ਨੇ ਨਹੀਂ ਸੀ ਸੋਚਿਆ।ਪਰ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਦੇ ਲਈ ਅਤੇ ਗਾਣੇ ਕੱਢਣ ਦੇ ਲਈ ਕਾਫੀ ਪੈਸਿਆਂ ਦੀ ਜ਼ਰੂਰਤ ਪੈਂਦੀ ਸੀ । ਜੱਸੀ ਗਿੱਲ ਦੇ ਪਰਿਵਾਰ ਨੇ ਖੇਤੀ ਦੇ ਨਾਲ-ਨਾਲ ਦੁਧਾਰੂ ਪਸ਼ੂ ਰੱਖੇ ਹੋਏ ਸਨ ।

ਪਸ਼ੂਆਂ ਦਾ ਦੁੱਧ ਡੇਅਰੀ ‘ਚ ਵੇਚਿਆ ਜਾਂਦਾ ਸੀ ਅਤੇ ਉਨ੍ਹਾਂ ਪੈਸਿਆਂ ਨੂੰ ਜੱਸੀ ਗਿੱਲ ਦੀ ਮਾਂ ਹੀ ਆਪਣੇ ਕੋਲ ਰੱਖਦੇ ਸਨ ਅਤੇ ਇਨ੍ਹਾਂ ਪੈਸਿਆਂ ਦੇ ਨਾਲ ਹੀ ਜੱਸੀ ਗਿੱਲ ਆਪਣੇ ਸੰਗੀਤ ਨਾਲ ਸਬੰਧਤ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ।ਇੱਕ ਸ਼ੋਅ ‘ਚ ਜੱਸੀ ਗਿੱਲ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਲਿਜਾਣ ‘ਚ ਉਨ੍ਹਾਂ ਦੀ ਮਾਂ ਦਾ ਵੱਡਾ ਹੱਥ ਹੈ।
_a6fb00072d283a229f0989923b03a6fe_1280X720.webp)
ਮਾਂ ਦੇ ਜਾਣ ਪਿੱਛੋਂ ਜੱਸੀ ਗਿੱਲ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਿਉਂਕਿ ਹੁਣ ਉਨ੍ਹਾਂ ਦੀ ਮਾਂ ਦੇ ਕੁਝ ਦੇਖਣ ਦੇ ਦਿਨ ਆਏ ਸਨ ਪਰ ਮਹਿਜ਼ ਪੈਂਹਠ ਸਾਲਾਂ ਦੀ ਉਮਰ ‘ਚ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ।
- GTC Pollywood