ਅਰਜਨ ਢਿੱਲੋਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਜ਼ਿੰਦਗੀ ‘ਚ ਸ਼ਾਰਟ ਕੱਟ ਅਪਨਾਉਣ ਵਾਲਿਆਂ ਨੂੰ ਨਸੀਹਤ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਅਰਜਨ ਢਿੱਲੋਂ ਕਹਿੰਦੇ ਹਨ ਕਿ ‘ਬੰਦੇ ਨੂੰ ਇਉਂ ਹੁੰਦਾ ਕਿ ਸ਼ਾਰਟ ਕੱਟ ਅਪਣਾ ਕੇ ਉਹ ਜਲਦੀ ਪਹੁੰਚੇ, ਪਰ ਜਲਦੀ ਦੇ ਚੱਕਰ ‘ਚ ਕੰਮ ਖਰਾਬ ਹੀ ਹੁੰਦਾ ਹੈ।
Add GTC Pollywood on Google
ਅਰਜਨ ਢਿੱਲੋਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਜ਼ਿੰਦਗੀ ‘ਚ ਸ਼ਾਰਟ ਕੱਟ ਅਪਨਾਉਣ ਵਾਲਿਆਂ ਨੂੰ ਨਸੀਹਤ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਅਰਜਨ ਢਿੱਲੋਂ ਕਹਿੰਦੇ ਹਨ ਕਿ ‘ਬੰਦੇ ਨੂੰ ਇਉਂ ਹੁੰਦਾ ਕਿ ਸ਼ਾਰਟ ਕੱਟ ਅਪਣਾ ਕੇ ਉਹ ਜਲਦੀ ਪਹੁੰਚੇ, ਪਰ ਜਲਦੀ ਦੇ ਚੱਕਰ ‘ਚ ਕੰਮ ਖਰਾਬ ਹੀ ਹੁੰਦਾ ਹੈ। ਪਰ ਸਵਾਦ ਸਫ਼ਰ ਦਾ ਹੀ ਹੁੰਦਾ ਹੈ। ਅਰਜਨ ਢਿੱਲੋਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

ਅਰਜਨ ਢਿੱਲੋਂ ਦਾ ਵਰਕ ਫ੍ਰੰਟ
ਅਰਜਨ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਹੀ ਆਪਣੇ ਗੀਤਾਂ ‘ਚ ਸਾਰਥਕ ਸੁਨੇਹਾ ਸਰੋਤਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ।

ਅਰਜਨ ਢਿੱਲੋਂ ਅਜਿਹੇ ਗਾਇਕ ਹਨ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਹਮੇਸ਼ਾ ਆਪਣੇ ਗੀਤਾਂ ‘ਚ ਗੱਲ ਕਰਦੇ ਨੇ । ਉਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਬੜੀ ਗਹਿਰਾਈ ਦੇ ਨਾਲ ਵਾਚਿਆ ਹੈ ਅਤੇ ਇਹ ਉਨ੍ਹਾਂ ਦੀ ਲੇਖਣੀ ਚੋਂ ਵੀ ਝਲਕਦਾ ਹੈ।
- GTC Pollywood