logo
logo

ਬਾਣੀ ਸੰਧੂ ਨੇ ਮਾਂ ਦੇ ਨਾਲ ਵੀਡੀਓ ਕੀਤਾ ਸਾਂਝਾ, ਮਾਂ ਦੇ ਨਾਲ ਪਹਾੜੀ ਵਾਦੀਆਂ ‘ਚ ਆਈ ਨਜ਼ਰ ਆਈ

ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ ।ਜੀ ਹਾਂ ਮਾਂ ਵਰਗੀ ਸੰਘਣੀ ਛਾਂ ਦੁਨੀਆ ਤੇ ਹੋਰ ਕੋਈ ਹੋ ਨਹੀਂ ਸਕਦੀ ।ਮਾਂ ਬੱਚੇ ਨੂੰ ਪਾਲਦੀ ਹੀ ਨਹੀਂ,ਬਲਕਿ ਆਪਣੀ ਪੂਰੀ ਜ਼ਿੰਦਗੀ ਉਸ ਨੂੰ ਸੰਵਾਰਨ ‘ਚ ਲਗਾ ਦਿੰਦੀ ਹੈ। ਅਤੇ ਬੱਚੇ ਵੀ ਆਪਣੀ ਮਾਂ ਦੇ ਵੱਲੋਂ ਉਸ ਦੀ ਜ਼ਿੰਦਗੀ ਨੂੰ ਸੰਵਾਰਨ ਲਈ ਕੀਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਦੇ ਹਨ।ਜਦੋਂ ਬੱਚਿਆਂ ਦਾ ਸਮਾਂ ਆਉਂਦਾ ਹੈ ਤਾਂ ਉਹ ਵੀ ਆਪਣਾ ਕਰਜ਼ ਉਤਾਰਨ ‘ਚ ਪਿੱਛੇ ਨਹੀਂ ਹੱਟਦੇ। 

ਗਾਇਕਾ ਬਾਣੀ ਸੰਧੂ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਮਾਂ ਦੇ ਨਾਲ ਪਹਾੜੀ ਵਾਦੀਆਂ ‘ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਵੀਡੀਓ ਦੀ ਬੈਕਗਰਾਊਂਡ ‘ਚ ਇਕ ਵਾਇਸ ਓਵਰ ਵੀ ਚੱਲ ਰਿਹਾ ਹੈ। ਜਿਸ ‘ਚ ਮਾਪਿਆਂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। 

ਬਾਣੀ ਸੰਧੂ ਦਾ ਵਰਕ ਫ੍ਰੰਟ 

ਬਾਣੀ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਗਾਇਕੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ। 

- GTC Pollywood

Top Stories